Ludhiana: BJP ਉਮੀਦਵਾਰ ਤੇ ਸਾਬਕਾ IAS ਐਸ ਆਰ ਲੱਧੜ 'ਤੇ ਜਾਨਲੇਵਾ ਹਮਲਾ
ਸੰਜੀਵ ਸੂਦ
- ਸਿਵਲ ਹਸਪਤਾਲ 'ਚ ਹੋਏ ਦਾਖ਼ਲ
ਲੁਧਿਆਣਾ ,13 ਫਰਵਰੀ 2022 - ਗਿੱਲ ਹਲਕੇ ਤੋਂ ਬੀਜੇਪੀ ਉਮੀਦਵਾਰ ਐਸ ਆਰ ਲੱਧੜ 'ਤੇ ਜਾਨਲੇਵਾ ਹਮਲਾਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਐੱਸ.ਆਰ. ਲੱਧੜ ਜ਼ਖ਼ਮੀ ਹੋ ਗਏ ਹਨ , ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਰਾਤ ਲੱਧੜ ਚੋਣ ਮੀਟਿੰਗ ਦੌਰਾਨ ਲੁਧਿਆਂ ਜ਼ਿਲ੍ਹੇ ਦੇ ਪਿੰਡ ਖੇੜੀ 'ਚ ਵਾਪਰੀ। ਹਲਕਾ ਗਿੱਲ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਨਜ਼ਦੀਕੀ ਪਿੰਡ ਖੇੜੀ ਝਮੇੜੀ ਨੇੜੇ ਚੋਣ ਪ੍ਰਚਾਰ ਕਰਨ ਅਤੇ ਅਗਲੀ ਚੋਣ ਮੀਟਿੰਗ ਲਈ ਜਾ ਰਹੇ ਭਾਜਪਾ ਉਮੀਦਵਾਰ ਐਸ.ਆਰ.ਲੱਦੜ 'ਤੇ ਅਣਪਛਾਤੇ ਬਾਈਕ ਸਵਾਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੇ. ਹਮਲਾਵਰਾਂ ਨੇ ਲੱਧੜ ਦੀ ਗੱਡੀ ਨੂੰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ।