ਹਰੀਸ਼ ਕਾਲੜਾ
ਰੂਪਨਗਰ 14 ਫਰਵਰੀ 2022: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨ ਸ਼੍ਰੀਮਤੀ ਸੋਨਾਲੀ ਗਿਰਿ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਜਨਤਕ ਸਥਾਨਾਂ ਤੇ ਇਕੱਠੇ ਹੋਣ ਜਾਂ ਮੀਟਿੰਗ ਕਰਨ,ਜਲਸੇ ਕਰਨ,ਨਾਹਰੇ ਲਗਾਉਣ ਨਾਲ ਜਨਤਕ ਸ਼ਾਂਤੀ ਭੰਗ ਹੋਣ ਦਾ ਅਤੇ ਸਰਕਾਰੀ ਅਤੇ ਨਿੱਜੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਹੈ।
ਇਸ ਲਈ ਉਨ੍ਹਾਂ ਵਲੋਂ ਜਿਲ੍ਹਾ ਰੂਪਨਗਰ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ,ਜਲਸੇ ਕਰਨ,ਮੀਟਿੰਗ ਕਰਨ,ਨਾਹਰੇ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਜਾਵੇਗੀ।ਇਹ ਹੁਕਮ ਪੁਲਿਸ, ਹੋਮ ਗਾਰਡ, ਸੈਨਿਕ/ਅਰਧ ਸੈਨਿਕ ਬਲ ਦੇ ਕਰਮਚਾਰੀ,ਸਰਕਾਰੀ ਕਰਮਚਾਰੀ ,ਮਾਤਮੀ ਜਲੂਸ, ਵਿਆਹ ਜਾਂ ਨਿੱਜੀ ਫੰਕਸ਼ਨ ਅਤੇ ਚੋਣ ਉਮੀਦਵਾਰ ਦੇ ਡੋਰ ਟੂ ਡੋਰ ਚੋਣ ਪ੍ਰਚਾਰ ਲਈ ਜਾਣ ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 18 ਫਰਵਰੀ 2022 ਤੋਂ 21 ਫਰਵਰੀ 2022 ਤੱਕ ਲਾਗੂ ਰਹੇਗਾ।