ਪਿੰਡ ਖੀਰਾਂਵਾਲੀ ਵਿਖੇ ਹੋਈ ਵਿਸ਼ਾਲ ਚੋਣ ਮੀਟਿੰਗ ਦੌਰਾਨ ਵਿਚਾਰ ਪੇਸ਼ ਕਰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ
ਪਿੰਡ ਖੀਰਾਂਵਾਲੀ ਵਿੱਖੇ ਵਿਸ਼ਾਲ ਚੋਣ ਮੀਟਿੰਗ ਦੌਰਾਨ ਲੋਕਾਂ ਵੱਲੋਂ ਮੁੜ ਸਹਿਯੋਗ ਦੇਣ ਦਾ ਐਲਾਨ
ਸੁਲਤਾਨਪੁਰ ਲੋਧੀ,14 ਫਰਵਰੀ 2022: ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਪੁੱਤਰ ਮੋਹ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਰਾਣਾ ਪਰਿਵਾਰ ਦੀਆਂ ਦੋਗਲੀਆਂ ਨੀਤੀਆਂ ਤੋਂ ਹਲ਼ਕਾ ਸੁਲਤਾਨਪੁਰ ਲੋਧੀ ਦੇ ਲੋਕ ਸੁਚੇਤ ਰਹਿਣ। ਇਹ ਸ਼ਬਦ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਖੀਰਾਂਵਾਲੀ ਵਿਖੇ ਵਿਸ਼ਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ। ਓਹਨਾਂ ਕਿਹਾ ਕਿ ਧੁੰਦਲੇ ਨੇ ਚੰਗੂੰ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਬਿਨਾਂ ਭੇਦ-ਭਾਵ ਦੇ ਸਰਵਪੱਖੀ ਵਿਕਾਸ ਕਰਵਾਏ ਹਨ ਜਿਨ੍ਹਾਂ ਦੇ ਨਾਂਅ ਉੱਤੇ ਓਹ ਹੁਣ ਲੋਕਾਂ ਪਾਸੋਂ ਵੋਟਾਂ ਮੰਗ ਰਹੇ ਹਨ ਅਤੇ ਲੋਕਾਂ ਵੱਲੋਂ ਓਹਨਾਂ ਨੂੰ ਭਰਵਾਂ ਹੁੰਗਾਰਾ ਮਿਲ਼ ਰਿਹਾ ਹੈ। ਉਨ੍ਹਾਂ ਆਖਿਆ ਕਿ ਮੇਰੇ ਉਪਰ ਨਿੱਜੀ ਅਤੇ ਕਾਂਗਰਸ ਪਾਰਟੀ ਖਿਲਾਫ ਰਾਣਾ ਪਰਿਵਾਰ ਵੱਲੋਂ ਪਿੰਡ-ਪਿੰਡ ਜਾ ਕੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਅਸਲ ਸੱਚਾਈ ਨੂੰ ਹੁਣ ਲ਼ੋਕ ਸਮਝ ਚੁੱਕੇ ਹਨ ਅਤੇ ਇਹਨਾਂ ਨੂੰ ਹੁਣ ਹਲ਼ਕਾ ਸੁਲਤਾਨਪੁਰ ਲੋਧੀ ਦੇ ਲ਼ੋਕ ਮੂੰਹ ਨਹੀਂ ਲਗਾ ਰਹੇ, ਅਤੇ ਜਿਹਨਾਂ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਕਾਂਗਰਸ ਪਾਰਟੀ ਨਾਲ਼ੋਂ ਤੋੜ ਲਿਆ ਸੀ ਉਹ ਇਹਨਾਂ ਦੀ ਨੀਅਤ ਅਤੇ ਨੀਤੀ ਦੀ ਸਚਾਈ ਨੂੰ ਸਮਝ ਕੇ ਦਿਨੋਂ ਦਿਨ ਕਾਂਗਰਸ ਪਾਰਟੀ ਵਿੱਚ ਮੁੜ ਮੁੜ ਘਰ ਵਾਪਸੀ ਕਰ ਰਹੇ ਹਨ। ਓਹਨਾਂ ਕਿਹਾ ਕਿ ਉਹ ਪਾਰਟੀ ਦੇ ਪ੍ਰੋਟੋਕੋਲ਼ ਵਿੱਚ ਰਹਿ ਕੇ ਅਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਅਧਾਰ ਉੱਤੇ ਸੱਚ ਦਾ ਸਾਥ ਦੇਣ ਲਈ ਲੋਕਾਂ ਕੋਲੋਂ ਵੋਟਾਂ ਦਾ ਸਹਿਯੋਗ ਮੰਗ ਰਹੇ ਹਨ ਜਦਕਿ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਲੋਕਾਂ ਨੂੰ ਨਸ਼ੇ ਅਤੇ ਨੋਟ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਮੰਗ ਰਹੇ ਹਨ, ਪਰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਵਸਦੇ ਲੋਕਾਂ ਨੇ ਹਮੇਸ਼ਾਂ ਸੱਚ ਦਾ ਹੀ ਸਾਥ ਦਿੱਤਾ ਹੈ ਅਤੇ ਇਸ ਵਾਰ ਵੀ ਲ਼ੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ।
ਪਿੰਡ ਬੂੜੇਵਾਲ ਵਿਖੇ ਹੋਏ ਵਿਸ਼ਾਲ ਚੋਣ ਮੀਟਿੰਗ ਦੌਰਾਨ ਹਾਜ਼ਰ ਸਰਪੰਚ ਸਵਰਨ ਸਿੰਘ ਖੀਰਾਂਵਾਲੀ, ਸਰਪੰਚ ਪਰਮਜੀਤ ਸਿੰਘ ਨੂਰਪੁਰ, ਪੰਚ ਗੁਰਮੀਤ ਸਿੰਘ, ਹਰਵਿੰਦਰ ਸਿੰਘ ਪੱਡਾ, ਲੰਬਰਦਾਰ ਹਰਜਿੰਦਰ ਸਿੰਘ, ਮੁਖਤਿਆਰ ਸਿੰਘ ਪੱਡਾ, ਲਸ਼ਕਰ ਸਿੰਘ, ਪਲਵਿੰਦਰ ਸਿੰਘ, ਪਾਲ ਸਿੰਘ ਸੀਨੀਅਰ ਕਾਂਗਰਸ ਆਗੂ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਪੱਡਾ, ਗੁਰਦੀਪ ਸਿੰਘ, ਅਵਤਾਰ ਸਿੰਘ ਪੱਡਾ, ਸਰਵਜੀਤ ਸਿੰਘ ਪੱਡਾ,ਦਲਜੀਤ ਸਿੰਘ ਪੱਡਾ, ਜਸਪਾਲ ਸ਼ਰਮਾ ਆਦਿ ਨੇ ਇਲਾਕ਼ਾ ਨਿਵਾਸੀਆਂ ਨੇ ਕਿਹਾ ਕਿ ਉਹ ਓਹਨਾਂ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਓਹਨਾਂ ਨੂੰ ਬਹੁਮਤ ਨਾਲ ਜਿਤਾਉਣ ਲਈ ਵੋਟਾਂ ਪਾਉਣਗੇ।