ਕਾਂਗਰਸ ਦੀ ਸਰਕਾਰ ਬਣਨ 'ਤੇ ਰਾਣਾ ਕੇਪੀ ਸਿੰਘ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਵੇਗਾ -ਚੰਨੀ
- ਕਾਂਗਰਸ ਪਾਰਟੀ ਦੇ ਦੋਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਾਂਗੇ- ਚੰਨੀ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰੋਡ ਸ਼ੋਅ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇਪੀ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਹਰੀਸ਼ ਕਾਲੜਾ
ਭਰਤਗੜ,15 ਫਰਵਰੀ 2022:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰੋਡ ਸ਼ੋਅ ਕਰਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇਪੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਭਰਤਗੜ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਦੌਰਾਨ ਕਸਬਾ ਭਰਤਗੜ, ਕੀਰਾਤਪੁਰ ਸਾਹਿਬ,ਸ਼੍ਰੀ ਅਨੰਦਪੁਰ ਸਾਹਿਬ,ਭਨੁਪਲੀ, ਨੰਗਲ ਅਤੇ ਪੱਸੀਵਾਲ ਸਮੇਤ ਵੱਖ- ਵੱਖ ਥਾਵਾਂ ਹਲਕੇ ਦੇ ਲੋਕਾਂ ਦੁਆਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਣਾ ਕੇਪੀ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ।
ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਹਾ ਕਾਂਗਰਸ ਪਾਰਟੀ ਦੇ ਦੋਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਾਂਗੇ ।ਚੰਨੀ ਨੇ ਕਿਹਾ ਪੰਜਾਬ ਵਿੱਚ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਅਤੇ ਵਿਰੋਧੀ ਪਾਰਟੀਆ ਤਾਂ ਨੇੜੇ-ਤੇੜੇ ਵੀ ਖਿਾਈ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੋ ਤਿਹਾਈ ਸੀਟਾਂ ਜਿੱਤ ਕੇ ਮੁੜ ਸੱਤਾ ਵਿੱਚ ਆਵੇਗੀ। ਅੱਜ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਦੋਬਾਰਾ ਸਰਕਾਰ ਬਣਨ 'ਤੇ ਰਾਣਾ ਕੇਪੀ ਸਿੰਘ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਵੇਗਾ ।
ਇਸ ਮੌਕੇ 'ਤੇ ਰਮੇਸ਼ ਦਸਗਰਾਈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਸਲ ਅਨੰਦਪੁਰ ਸਾਹਿਬ, ਹਰਬੰਸ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ, ਕ੍ਰਿਸ਼ਨਾ ਦੇਵੀ ਬੈਂਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ,ਸੰਜੇ ਸਾਹਨੀ ਪ੍ਰਧਾਨ ਨਗਰ ਕੌਸਲ ਨੰਗਲ,ਰਾਕੇਸ਼ ਨਈਅਰ,ਕਮਲ ਦੇਵ ਜੋਸ਼ੀ, ਬਲਵੀਰ ਸਿੰਘ ਭੀਰੀ, ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੂ ਲਾਲ, ਸੁੱਚਾ ਸਿੰਘ ਸਮਲਾਹ,ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ,ਸੁਖਵਿੰਦਰ ਸਿੰਘ ਵਿਸਕੀ, ਪਿਆਰਾ ਸਿੰਘ ਜੈਸ਼ਵਾਲ, ਕੌਸਲਰ ਪੋਮੀ ਸੋਨੀ,ਬਲਵੀਰ ਸਿੰਘ ਬੱਢਲ,ਨਰਿੰਦਰ ਸੈਣੀ, ਅਸਵਨੀ ਸ਼ਰਮਾ ਨੂਰਪੁਰ ਬੇਦੀ , ਹਰਿੰਦਰ ਰਾਣਾ ਡਾਇਰੈਕਟਰ ਮਾਰਕਫੈਡ,ਐਡਵੋਕੇਟ ਪਰਮਜੀਤ ਸਿੰਘ ਪੰਮਾ, ਪਾਲੀ ਸ਼ਾਹ ਕੌੜਾ,ਨਰਿੰਦਰ ਪੁਰੀ, ਇੰਦਰਜੀਤ ਸਿੰਘ ਅਰੋੜਾ,ਪ੍ਰਿਤਪਾਲ ਸਿੰਘ ਗੰਡਾ, ਮੋਹਨ ਸਿੰਘ ਭਸੀਨ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂ ਅਤੇ ਸਰਪੰਚ,ਪੰਚ ਅਤੇ ਪਤਵੰਤੇ ਵੀ ਹਾਜ਼ਰ ਸਨ।