ਨਵਜੋਤ ਸਿੱਧੂ ਨੇ ਮਜੀਠੀਆ ਨਾਲ ਚੱਲ ਰਹੇ ਘਮਾਸਾਨ ਨੂੰ ਦੱਸਿਆ ਕੌਰਵਾਂ ਤੇ ਪਾਂਡਵਾਂ ਦੀ ਲੜਾਈ
ਕੁਲਵਿੰਦਰ ਸਿੰਘ
- ਮੰਗੀ ਮਾਫੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਿੱਚ ਨਾ ਆਉਣ ਤੇ ਹਲਕਾ ਵਾਸੀਆਂ ਤੋਂ ਮੰਗੀ ਮਾਫੀ
- ਹਲਕੇ ਵਿੱਚ ਕੀਤਾ ਲੈਂਡਲਾਈਨ ਨੰਬਰ ਜਾਰੀ ਹੈਲੋ ਐਮਐਲਏ ਦੇ ਨਾਮ ਤੋਂ ਕੀਤੀ ਸ਼ੁਰੂਅਾਤ - ਸਿੱਧੂ
ਅੰਮ੍ਰਿਤਸਰ, 17 ਫਰਵਰੀ 2022 - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਚ ਸਿਆਸਤ ਸਿਖਰਾਂ ਤੇ ਪੂੰਝਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਹਰ ਇਕ ਉਮੀਦਵਾਰ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਹੁਣੇ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਅਤੇ ਆਪਣੀਆਂ ਗਲਤੀਆਂ ਵੀ ਮੰਨੀਆਂ ਜਾ ਰਹੀਆਂ ਹਨ।
ਗੱਲ ਕੀਤੀ ਜਾਵੇ ਵਿਧਾਨਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੀ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਆਪਣੇ ਹਲਕੇ ਵਿੱਚ ਹੁਣ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਾਸੀਆਂ ਤੋਂ ਮੁਆਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਹ ਆਪਣੇ ਹਲਕੇ ਉਨ੍ਹਾਂ ਕਿਹਾ ਕਿ ਚ ਘੱਟ ਆਏ ਹਨ ਅਤੇ ਉਨ੍ਹਾਂ ਇਸ ਗੱਲ ਦੀ ਮੁਆਫੀ ਮੰਗੀ।
ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਚ ਉਹ ਜ਼ਿਆਦਾਤਰ ਆਪਣੇ ਹਲਕੇ ਵਿੱਚ ਹੀ ਵਿਚਰਨਗੇ। ਇਸ ਦੇ ਲਈ ਉਨ੍ਹਾਂ ਵੱਲੋਂ ਹੈਲੋ ਐੱਮ ਐੱਲ ਏ ਨਾਮ ਦਾ ਲੈਂਡਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ਦਾ ਕਿ ਤੁਰੰਤ ਅੱਧੇ ਘੰਟੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਜਵਾਬ ਵੀ ਦਿੱਤਾ ਜਾਵੇਗਾ। ਇਸਦੇ ਨਾਲ ਹੀ ਬੋਲਦੇ ਉਨ੍ਹਾਂ ਕਿਹਾ ਕਿ ਜੋ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਵਿਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਜੰਗ ਚੱਲ ਰਹੀ ਹੈ ਉਹ ਕੌਰਵਾਂ ਤੇ ਪਾਂਡਵਾਂ ਵਾਲੀ ਇਸ ਜੰਗ ਹੈ। ਇਸਦੇ ਲਈ ਉਨ੍ਹਾਂ ਨੇ ਆਪਣੇ ਹਲਕਾ ਵਾਸੀਆਂ ਦਾ ਸਹਿਯੋਗ ਵੀ ਮੰਗਿਆ ਹੈ।