ਅਮਰਿੰਦਰ ਨੂੰ ਕਿਉਂ ਹਟਾਇਆ ਰਾਹੁਲ ਨੇ ਪਹਿਲੀ ਵਾਰ ਕੀਤਾ ਖੁਲਾਸਾ
ਫਤਹਿਗੜ੍ਹ ਸਾਹਿਬ, 17 ਫਰਵਰੀ 2022 - ਰਾਹੁਲ਼ ਗਾਂਧੀ ਨੇ ਫਤਹਿਗੜ੍ਹ ਸਾਹਿਬ 'ਚ ਚੋਣ ਰੈਲੀ ਦੌਰਾਨ ਪਹਿਲੀ ਵਾਰ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗਰੀਬ ਲੋਕਾਂ ਦੀ ਬਿਜਲੀ ਦੇ ਬਿਲ ਨੂੰ ਮੁਆਫ ਨਹੀਂ ਕੀਤਾ। ਇਸ ਦੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ।
ਅੱਗੇ ਉਨ੍ਹਾਂ ਕਿਹਾ ਕਿ ਇਹ ਕੋਈ ਗਲਤ ਫੈਸਲਾ ਨਹੀਂ ਸੀ, ਇਹ ਬਿਲਕੁਲ ਸਹੀ ਫੈਸਲਾ ਲਿਆ ਗਿਆ ਸੀ। ਕਿਉਂਕਿ ਜਦੋਂ ਇਹ ਫੈਸਲਾ ਲੈਣ ਲਈ ਚੰਨੀ ਨੂੰ ਕਿਹਾ ਕਿਹਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਨੂੰ ਕੀਤਾ। ਪਰ ਇਸ ਦੇ ਉਲਟ ਕੈਪਟਨ ਅਮਰਿੰਦਰ ਨੇ ਕਿਹਾ ਇਹ ਨਹੀਂ ਹੋ ਸਕਦਾ ਕਿਉਂਕਿ ਬਿਜਲੀ ਕੰਪਨੀਆਂ ਦੇ ਨਾਲ ਉਨ੍ਹਾਂ ਦਾ ਕੰਟਰੈਕਟ ਕੀਤਾ ਹੋਇਆ ਹੈ।
ਵੀਡੀਓ ਵੀ ਦੇਖੋ...
https://www.facebook.com/BabushahiDotCom/videos/2971725139742727
ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਉਨ੍ਹਾਂ ਕੈਪਟਨ ਨੂੰ ਕਿਹਾ ਕਿ ਤੁਹਾਡਾ ਕੰਪਨੀਆਂ ਨਾਲ ਕੰਟਰੈਕਟ ਹੈ ਕਿ ਜਨਤਾ ਨਾਲ ? ਤੁਸੀਂ ਕਿਸ ਦੇ ਮੁੱਖ ਮੰਤਰੀ ਹੋ ? ਉਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਉਹ ਚੰਨੀ ਕੋਲ ਗਏ ਉਸ ਤੋਂ ਬਾਅਦ ਜੋ ਗੱਲ ਮੈਂ ਅਮਰਿੰਦਰ ਨਾਲ ਕੀਤੀ ਉਹੀ ਗੱਲ ਮੈਂ ਚੰਨੀ ਨੂੰ ਕਹੀ। ਬਿਜਲੀ ਦੇ ਬਿਲ ਮਾਫ ਕਰੋ, ਬਿਜਲੀ ਦੇ ਰੇਟ ਘੱਟ ਕਰੋ, ਪੈਟਰੋਲ ਦੇ ਰੇਟ ਘੱਟ ਕਰੋ, ਪਾਣੀ ਦਾ ਰੇਟ ਘੱਟ ਕਰੋ, ਚੰਨੀ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਦਾ ਕੰਪਨੀਆਂ ਨਾਲ ਕੰਟਰੈਕਟ ਹੈ।
ਉਸ ਤੋਂ ਚੰਨੀ ਨੇ ਕਿਹਾ ਕਿ ਉਹ ਚੈੱਕ ਕਰਦੇ ਦੱਸਦੇ ਹਨ ਅਤੇ ਦੋ ਦਿਨਾਂ ਬਾਅਦ ਚੰਨੀ ਦਾ ਫੋਨ ਆਇਆ, ਅਤੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦਾ 1500 ਕਰੋੜ ਮਾਫ ਕਰਕੇ ਲੋਕਾਂ ਤੋਂ ਵਾਪਿਸ ਲੈ ਰਿਹਾ ਹੈ। ਚੰਨੀ ਨੇ ਅੱਗੇ ਦੱਸਿਆ ਕਿ 10 ਰੁਪਏ ਪੈਟਰਲ ਘੱਟ ਕੀਤਾ ਜਾ ਸਕਦਾ ਹੈ, 5 ਰੁਪਏ ਡੀਜ਼ਲ ਘੱਟ ਕੀਤਾ ਜਾ ਸਕਦਾ ਹੈ, ਪਾਣੀ ਦਾ ਵੀ ਹੱਲ ਕੀਤਾ ਜਾ ਸਕਦਾ ਹੈ।