ਫਤਹਿਗੜ ਸਾਹਿਬ, 27 ਜਨਵਰੀ 2017: ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਉਸੇ ਸਮੇਂ ਭਾਰੀ ਬੱਲ ਮਿਲਿਆ ਜਦੋ ਕਈ ਟਕਸਾਲੀ ਅਕਾਲੀ ਆਗੂ ਅਤੇ ਕਾਂਗਰਸੀ ਨੇਤਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ। ਇਸ ਮੌਕੇ ਅਕਾਲੀ ਆਗੂ ਮਹਿੰਦਰ ਸਿੰਘ ਖਰੌੜੀ ਸਾਬਕਾ ਚੇਅਰਮੇਨ ਲੈਂਡ ਮਾਰਗੇਜ਼ ਬੈਂਕ, ਹਰਮੇਸ਼ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਨੰਬਰਦਾਰ ਜਖਵਾਲੀ, ਹਰਮੱਲ ਸਿੰਘ ਪ੍ਰਧਾਨ ਖਰੌਡਾ, ਭੂਪਿੰਦਰ ਸਿੰਘ, ਜਾਟ ਮਹਾਂ ਸਭਾ ਦੇ ਜਿਲਾ ਮੀਤ ਪ੍ਰਧਾਨ ਦਮਨਜੀਤ ਸਿੰਘ ਭੱਲਮਾਜਰਾ, ਜੱਗਾ ਨਲੀਨੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਚ ਸ਼ਾਮਿਲ ਹੋ ਗਏ। ਇਸ ਮੌਕੇ ਆਪ ਚ ਸ਼ਾਮਿਲ ਹੋਣ ਵਾਲੇ ਅਕਾਲੀ ਨੇਤਾਵਾਂ ਨੇ ਕਿਹਾ ਕਿ ਉਹ ਅਕਾਲੀ ਦਲ ਨੂੰ ਇਸ ਲਈ ਛੱਡ ਰਹੇ ਹਨ, ਕਿਉਕਿ ਅਕਾਲੀ ਦਲ ਹੁਣ ਅਕਾਲੀ ਨਹੀ ਕਾਲੀ ਦਲ ਬਣ ਗਿਆ ਹੈ, ਜਿਹੜਾ ਸਿੱਖ ਦੇਸ਼ ਚ ਆਪਣੀਆਂ ਕੁਰਬਾਨੀਆਂ ਸਦਕਾ ਜਾਣਿਆ ਜਾਦਾ ਸੀ, ਅੱਜ ਗੁਰੂ ਸਾਹਿਬ ਦੇ ਸਰੂਪਾਂ ਦੀ ਵੀ ਸੰਭਾਲ ਨਹੀ ਕਰ ਸਕਿਆ, ਜਦਕਿ ਸੱਤਾ ਇਹਨਾਂ ਕੋਲ ਹੈ। ਦੂਜੇ ਪਾਸੇ ਕਾਂਗਰਸ ਸਿੱਖ ਵਿਰੋਧੀ ਜਮਾਤ ਹੈ। ਇਸ ਲਈ ਉਹ ਆਮ ਆਦਮੀ ਪਾਰਟੀ ਦੇ ਸਿਧਾਂਤ ਨੂੰ ਦੇਖਦੇ ਹੋਏ ਆਪ ਸ਼ਾਮਿਲ ਹੋਏ ਹਨ। ਕਾਂਗਰਸੀਆਂ ਦੇ ਆਪ ਚ ਸ਼ਾਮਿਲ ਆਗੂਆਂ ਦਾ ਕਹਿਣਾ ਹੈ ਕਿ ਕਾਗਰਸ ਪਾਰਟੀ ਚ ਮਿਹਨਤੀ ਵਰਕਰਾਂ ਦੀ ਕਦਰ ਨਹੀ, ਜਿਸ ਕਾਰਨ ਉਨ•ਾਂ ਪਾਰਟੀ ਬਦਲਣ ਦਾ ਫੈਸਲਾ ਲਿਆ ਹੈ। ਇਸ ਮੌਕੇ ਭਗਵੰਤ ਮਾਨ ਵਲੋਂ ਸ਼ਾਮਿਲ ਹੋਣ ਵਾਲਿਆਂ ਦਾ ਪਾਰਟੀ ਚ ਆਉਣ ਤੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਹੈ।