ਰੋਡ ਸ਼ੋਅ ਦੌਰਾਨ ਵਰਦੇਵ ਸਿੰਘ ਨੋਨੀ ਮਾਨ, ਕੈਸ਼ ਮਾਨ, ਬੌਬੀ ਮਾਨ ਦਾ ਸਵਾਗਤ ਕਰਦੇ ਲੋਕ।
ਗੁਰੂਹਰਸਹਾਏ/ਫਿਰੋਜ਼ਪੁਰ, 1 ਫਰਵਰੀ, 2017 : ਬੀਤੀ ਸ਼ਾਮ ਗੁਰੂਹਰਸਹਾਏ ਦੇ ਬਜ਼ਾਰਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਚੰਦ ਥਿੰਦ ਦੇ ਹੱਕ ਵਿਚ ਕੱਢੀ ਗਈ ਜਾਗੋ, ਵੋਟਰਾਂ ਨੂੰ ਆਪ ਦੇ ਹੱਕ ਵਿਚ ਵੋਟ ਦੇਣ ਅਤੇ ਬਾਕੀ ਧਿਰਾਂ ਨੂੰ ਲਾਂਬੇ ਕਰਨ ਦਾ ਸੁਨੇਹਾ ਦੇ ਗਈ। ਵੱਡੀ ਗਿਣਤੀ ਵਿਚ ਲੜਕੀਆਂ ਔਰਤਾਂ ਵੱਲੋਂ ਸਿਰਾਂ 'ਤੇ ਚੱਕੀ ਹੋਈ ਗਾਗਰ ਦੇ ਨਾਲ ਨਾਲ ਭਾਰੀ ਗਿਣਤੀ ਲੋਕ ਚੱਲ ਰਹੇ ਸੀ। ਬਜ਼ਾਰਾਂ ਵਿਚ ਦੁਕਾਨਦਾਰਾਂ ਕੋਲ ਜਾ ਕੇ ਉਮੀਦਵਾਰ ਮਲਕੀਤ ਥਿੰਦ ਨੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇ ਨਾਲ ਆਜਾਦ ਉਮੀਦਵਾਰ ਵਜੋਂ ਮੈਦਾਨ ਵਿਚ ਆਏ ਅਤੇ ਫਿਰ ਆਪ ਦੇ ਹੱਕ ਵਿਚ ਬੈਠ ਜਾਣ ਵਾਲੇ ਆਗੂ ਮਨੋਜ ਮੋਂਗਾ ਨੇ ਵੀ ਵੱਖ ਵੱਖ ਚੌਂਕਾਂ ਵਿਚ ਰਖਾਏ ਹੋਏ ਪ੍ਰੋਗਰਾਮਾਂ ਵਿਚ ਮਲਕੀਤ ਥਿੰਦ ਦਾ ਸਵਾਗਤ ਕੀਤਾ। ਇਸ ਮੌਕੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਲਕੀਤ ਥਿੰਦ ਨੇ ਕਿਹਾ ਕਿ ਹੁਣ ਤੱਕ ਅਕਾਲੀ ਭਾਜਪਾ ਕਾਂਗਰਸੀਆਂ ਨੇ ਝੂਠੇ ਲਾਰੇ ਲਾ ਕੇ ਸਤਾ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਲਾਭ ਪਹੁੰਚਾਇਆ। ਅੱਜ ਦੇਸ਼ ਦਾ ਨੌਜਵਾਨ ਵਰਗ ਜਾਗ ਚੁੱਕਿਆ ਹੈ ਅਤੇ ਇਸ ਵਾਰ ਉਹ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਿਹਾ ਹੈ। ਦਿਲਖੁਸ਼ ਥਿੰਦ ਨੇ ਕਿਹਾ ਕਿ ਅੱਜ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਕਾਰੋਬਾਰੀ ਤੱਕ ਸਭ ਲੋਕ ਆਰਥਿਕ ਤੌਰ 'ਤੇ ਪ੍ਰੇਸ਼ਾਨ ਹੋ ਚੁੱਕੇ ਹਨ। ਪੜ੍ਹਿਆ ਲਿਖਿਆ, ਬੇਰੁਜ਼ਗਾਰ ਨੌਜਵਾਨ ਅਤੇ ਕਿਸਾਨ ਆਤਮਹੱਤਿਆਵਾਂ ਦਾ ਰਸਤਾ ਅਪਣਾ ਰਹੇ ਹਨ। ਲੋਕਾਂ ਨੂੰ ਸਸਤਾ ਦਾਲ ਆਟਾ ਅਤੇ ਗਲੀਆਂ ਨਾਲੀਆਂ ਦਾ ਲਾਲਚ ਦੇ ਕੇ ਵੋਟ ਪ੍ਰਾਪਤ ਕੀਤੇ ਜਾਂਦੇ ਰਹੇ ਹਨ ਨਾ ਕਿ ਆਮ ਲੋਕਾਂ ਦਾ ਜੀਵਨ ਪੱਧਰ ਖੁਸ਼ਹਾਲ ਕਰਨ ਲਈ ਉਨ੍ਹਾਂ ਲਈ ਰੁਜ਼ਗਾਰ ਦੇ ਪੱਕੇ ਸਾਧਨ ਪੈਦਾ ਕਰਨ ਦੀ ਕੋਸ਼ਿਸ਼ ਹੋਈ ਹੈ।
ਸੁਖਦੇਵ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਰੇਤਾ, ਬਜ਼ਰੀ, ਟਰਾਂਸਪੋਰਟ, ਕੇਬਲ ਟੀ.ਵੀ., ਸ਼ਰਾਬ ਦੇ ਠੇਕੇ ਸਮੇਤ ਅਹਿਮ ਕੰਮਾਂ 'ਤੇ ਸਤਾ ਧਾਰੀਆਂ ਦਾ ਕਬਜ਼ਾ ਹੈ। ਆਪ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ, ਕਿਸਾਨਾਂ ਲਈ ਸੁਵਾਮੀ ਨਾਥਨ ਰਿਪੋਰਟ ਲਾਗੂ ਕਰਨ ਅਤੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ ਭੇਜਣ ਦੇ ਵਾਅਦੇ ਪੂਰੇ ਕਰਨ ਦਾ ਅਹਿਦ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਚੋਣ ਮੈਦਾਨ ਵਿਚ ਕੁੱਦੀ ਹੈ ਅਤੇ ਲੋਕ ਪੰਜਾਬ ਅੰਦਰ ਆਪ ਦੀ ਸਰਕਾਰ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਆਪ ਦੀ ਵਗ ਰਹੀ ਹਨੇਰੀ ਵਿਚ ਸੁੱਕੇ ਪੱਤਿਆਂ ਵਾਂਗ ਉਡ ਜਾਣਗੇ ਅਕਾਲੀ ਕਾਂਗਰਸੀ। ਇਸ ਮੌਕੇ ਗੁਰਮੀਤ ਸਿੰਘ ਸੋਢੀ, ਲਾਹੌਰਾ ਸਿੰਘ, ਗੁਰਮੀਤ ਸਿੰਘ ਬਰਾੜ, ਰਣਜੀਤ ਸਿੰਘ, ਸੁਰਿੰਦਰ ਪੱਪਾ, ਸੂਰਜ ਕੰਬੋਜ਼, ਭਗਵਾਨ ਚੰਦਰ ਸਿਰਸਾ, ਨਰਾਇਣ ਕੰਬੋਜ਼, ਧੀਰਜ਼ ਸ਼ਰਮਾ, ਗੁਰਪ੍ਰਤਾਪ ਸਿੰਘ ਸਿੱਧੂ, ਸਾਜਨ ਸੰਧੂ, ਸਤਨਾਮ ਕਚੂਰਾ, ਹਰਨਾਮ ਸਿੰਘ, ਰਣਜੀਤ ਕੰਬੋਜ਼, ਡਾ.ਸੰਜੀਵ ਕੰਬੋਜ਼ ਤੋਂ ਇਲਾਵਾ ਅਨੇਕਾਂ ਸ਼ਹਿਰ ਵਾਸੀਆਂ ਨੇ ਜਾਗੋ ਵਿਚ ਸ਼ਾਮਲ ਹੋ ਕੇ ਆਪ ਪਾਰਟੀ ਦਾ ਸਾਥ ਦਿੱਤਾ।