ਚੰਡੀਗੜ, 10 ਜਨਵਰੀ, 2017 : ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ, ਪੰਜਾਬ ਨੇ ਆਪਣੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਮੁਲਾਜ਼ਮ ਵਿੰਗ ਦੀ ਸਥਾਪਨਾ ਕੀਤੀ ਹੈ। ਇਸ ਮੁਲਾਜ਼ਮ ਵਿੰਗ ਦੇ ਕਨਵੀਨਰ ਡਾ: ਭੀਮ ਇੰਦਰ ਸਿੰਘ ਹੋਣਗੇ ਅਤੇ ਇਸ ਦੇ ਜਨਰਲ ਸਕੱਤਰ ਸ੍ਰੀ ਹਰਦਿਆਲ ਸਿੰਘ ਥੂਹੀ ਹੋਣਗੇ। ਡਾ: ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅਧਿਆਪਕ ਹਨ। ਉਹ ਕਈ ਅਧਿਆਪਕ ਅਤੇ ਸਾਹਿਤਕ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਉਨਾਂ ਨੇ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਮੁੱਦਿਆਂ ਬਾਰੇ 20 ਤੋਂ ਵੱਧ ਪੁਸਤਕਾਂ ਲਿਖੀਆਂ ਹਨ। ਪੰਜਾਬ ਦੇ ਵੱਖ ਵੱਖ ਮੁੱਦਿਆਂ ਨਾਲ ਸੰਬੰਧਤ ਲਗਭਗ ਦੋ ਸੋ ਤੋ ਵੱਧ ਲੇਖ ਅਖਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੇ ਹਨ। ਇਸ ਤਰਾਂ ਹਰਦਿਆਲ ਸਿੰਘ ਥੂਹੀ ਪੰਜਾਬ ਦੇ ਸਭਿਆਚਾਰ ਬਾਰੇ ਪੁਸਤਕਾਂ ਦੇ ਰਚੇਤਾ ਹਨ। ਆਮ ਆਦਮੀ ਪਾਰਟੀ ਵੱਲੋ ਡਾ: ਕੁਲਦੀਪ ਪੁਰੀ (ਚੰਡੀਗੜ), ਸ੍ਰੀ ਸੋਹਿੰਦਰਬੀਰ (ਅੰਮਿ੍ਰਤਸਰ), ਡਾ: ਕੇ.ਸੀ. ਸਰਮਾ (ਜ਼ੀਰਕਪੁੜ) ਡਾ: ਰਜਿੰਦਰਪਾਲ ਬਰਾੜ (ਪਟਿਆਲਾ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਹਨਾਂ ਤੋ ਇਲਾਵਾ ਸ੍ਰੀ ਅਵਤਾਰਦੀਪ ਸਿੰਘ (ਫਿਰੋਜ਼ਪੁਰ), ਸ੍ਰੀ ਮਦਨ ਵੀਰਾ (ਹੁਸ਼ਿਆਰਪੁਰ), ਡਾ: ਅਮਰ ਤਰਸੇਮ (ਅਬੋਹਰ), ਡਾ: ਮਨਦੀਪ ਕੌਰ (ਰਾਜਪੁਰਾ) ਅਤੇ ਡਾ: ਮਹੁੰਮਦ ਹਬੀਬ (ਪਟਿਆਲਾ) ਨੂੰ ਜੁਆਇੰਟ-ਸੈਕਟਰੀ ਬਣਾਇਆ ਗਿਆ ਹੈ। ਇਹ ਵਿੰਗ ਪੰਜਾਬ ਦੇ ਵੱਖ-ਵੱਖ ਕਰਮਚਾਰੀਆਂ ਅਤੇ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰੇਗਾ।