ਟੋਰਾਂਟੋ, 18 ਜਨਵਰੀ, 2017 : ਪੰਜਾਬ ਵਿੱਚ ਚਾਰ ਫ਼ਰਵਰੀ ਨੂੰ ਹੋ ਰਹੀਆਂ ਚੌਣਾ ਲਈ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਵਾਰ ਵੱਖਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ । ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਲੋਕ ਆਪਣੀ ਜਨਮ ਭੂਮੀ ਨੂੰ ਵੀ ਹਰਿਆ ਭਰਿਆ ਤੇ ਖ਼ੁਸ਼ਹਾਲ ਦੇਖਣਾ ਚਾਹੁੰਦੇ ਹਨ । ਅੱਜ ਇਸੇ ਤਹਿਤ ਟੋਰਾਂਟੋ (ਕਨੇਡਾ)ਦੇ ਲੈਂਸਟਰ ਬੀ ਪੀਅਰਸਨ ਏਅਰਪੋਰਟ ਤੇ ਵੱਡੀ ਗਿਣਤੀ ਵਿੱਚ ਵਰਕਰ ਆਮ ਆਦਮੀ ਪਾਰਟੀ ਦੀ ਹਮਾਇਤ ਵਿੱਚ ਪੰਜਾਬ ਲਈ ਰਵਾਨਾ ਹੋਏ ।ਆਪ ਪਾਰਟੀ ਦੇ ਬੁਲਾਰੇ ਸੁਦੀਪ ਸਿੰਗਲਾਂ ਨੇ ਦੱਸਿਆ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਿਚਰ ਰਹੇ ਸ੍ਰੀ ਜੋਬਨ ਰੰਧਾਵਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਟਰਾਂਟੋ ਟੀਮ ਦੇ ਸੁਮੇਸ ਹਾਂਡਾ, ਅਵਤਾਰ ਬਰਾੜ, ਪਾਲ ਬੜਵਾਲ ਦੀ ਸੁਚੱਜੇ ਪ੍ਰਬੰਧਾਂ ਹੇਠ ਉੁੁੁੱਨੀ ਤਰੀਕ ਸਵੇਰੇ ਦਿੱਲੀ ਫਲਾਈਟ ਪੁੱਜਣ 'ਤੇ ਦਿੱਲੀ ਦੇ ਡਿਪਟੀ ਸੀ ਐੱਮ ਮਨੀਸ਼ ਸਿਸੋਦੀਆ ਤੇ ਸ੍ਰੀ ਕੁਮਾਰ ਵਿਸ਼ਵਾਸ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਈ ਗਈ ਬੱਸ "ਚੱਲੋ ਪੰਜਾਂਬ "ਤੇ ਗੱਡੀਆਂ ਦੇ ਰਾਂਹੀ ਕਨੇਡਾ ਦੇ ਵਾਲੰਟੀਅਰ ਤੋਂ ਇਲਾਵਾ ਅਮਰੀਕਾ, ਆਸਟਰੇਲੀਆ, ਯੂਰਪ ਆਦਿ ਦੇਸ਼ਾਂ ਤੋ ਹਜ਼ਾਰਾਂ ਵਰਕਰ ਕਾਫ਼ਲੇ ਦੀ ਸ਼ਕਲ ਵਿੱਚ ਹਰਿਆਣਾ ਵਿੱਚ ਦੀ ਹੁੰਦੇ ਹੋਏ ਵੀਰਵਾਰ ਬਠਿੰਡਾ ਪੁੱਜਣਗੇ । ਜਿੱਥੇ ਇਹਨਾ ਵਰਕਰਾਂ ਦਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਟੀਮ ਵਲੋ ਸੁਆਗਤ ਕੀਤਾ ਜਾਵੇਗਾ । ਬਾਅਦ ਵਿੱਚ ਵਰਕਰ ਸਾਰੇ ਪੰਜਾਬ ਵਿੱਚ ਪ੍ਰਚਾਰ ਕਰਨਗੇ ।
ਵਰਨਣਯੋਗ ਹੈ ਇਸ ਵਾਰ ਕਨੇਡਾ ਵਿੱਚ ਵੀ ਪੰਜਾਬ ਚੌਣਾ ਲਈ ਭਾਰੀ ਉਤਸਾਹ ਹੈ । ਰੇਡੀਓ ਟੀਵੀ, ਸ਼ੋਸ਼ਲ ਮੀਡੀਏ, ਅਖ਼ਬਾਰਾਂ ਕੰਮਾਂ ਤੇ ਹਰ ਜਗਾ ਤੇ ਪੰਜਾਂਬ ਚੌਣਾ ਦੀ ਹੀ ਚਰਚਾ ਹੈ । ਸਿਆਸੀ ਪੰਡਿਤ ਪੰਜਾਬ ਚੋਣਾਂ ਦੀ ਹਰ ਇਕ ਸਿਆਸੀ ਸਰਗਰਮੀ ਤੇ ਨਿਗਾ ਰੱਖ ਰਹੇ ਹਨ ।