ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਤੇ ਹੋਰ।
ਮਜੀਠਾ, 14 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਵਕਤ ਤਗੜਾ ਹੁਲਾਰਾ ਮਿਲਿਆ ਜਦ ਪਿੰਡ ਕਲੇਰ ਮਾਂਗਟ ਤੋਂ ਆਮ ਆਦਮੀ ਪਾਰਟੀ ਦੇ ਆਗੂ ਗੁਰਮਿੰਦਰ ਸਿੰਘ ਸੋਨੂੰ ਅਤੇ ਅਮਰਜੀਤ ਸਿੰਘ ਦੀ ਅਗਵਾਈ 'ਚ ਦਰਜਨਾਂ ਸਰਗਰਮ ਵਰਕਰਾਂ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਮਜੀਠੀਆ ਨਾ ਚਟਾਨ ਵਾਂਗ ਖੜ ਕੇ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਅਤੇ ਗੁਮਰਾਹਕੁਨ ਬਿਆਨਬਾਜ਼ੀ ਰਾਹੀ ਵਰਗਲਾਉਣਾ ਚਾਹੁੰਦਾ ਹੈ। ਪਰ ਕਾਜਰੀਵਾਲ ਦੀ ਦਿਨੋਂ ਦਿਨੀਂ ਬੇਨਕਾਬ ਹੋ ਰਹੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਪੰਜਾਬ ਦਾ ਸੂਝਵਾਨ ਨੌਜਵਾਨ ਵਰਗ ਭਲੀ ਭਾਂਤ ਜਾਣ ਚੁੱਕੇ ਹਨ ਤੇ ਉਹ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ ਅਕਾਲੀ ਦਲ ਦਾ ਸਾਥ ਦੇਣ ਲਈ ਵੱਡੀ ਤਾਦਾਦ ਵਿੱਚ ਅੱਗੇ ਆ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਪਾਣੀਆਂ ਦੇ ਮੁੱਦੇ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਤੋਂ ਭਜ ਚੁੱਕਿਆ ਹੈ ਨਹੀਂ ਤਾਂ ਉਹ ਪੰਜਾਬ ਨੂੰ ਪਾਣੀਆਂ ਲਈ ਰਾਇਲਟੀ ਦੇਣ ਦਾ ਹੁਣ ਤਕ ਐਲਾਨ ਕਰਦਿਤਾ ਹੁੰਦਾ। ਉਹਨਾਂ ਕਿਹਾ ਕਿ ਹੁਣ ਕੇਜਰੀਵਾਲ ਅਤੇ ਉਸ ਦੇ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਗਠਜੋੜ ਦੀ ਸਰਕਾਰ ਲਿਆ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ।
ਇਸ ਮੌਕੇ ਗੁਰਮਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ, ਤਲਬੀਰ ਸਿੰਘ ਗਿੱਲ,ਸਲਵੰਤ ਸੇਠ, ਮੁਖਵਿੰਦਰ ਸਿੰਘ ਮਜੀਠਾ, ਸੁਰਿੰਦਰਪਾਲ ਗੋਕਲ, ਸਾਬਕਾ ਸਰਪੰਚ ਦੇਸਾਂ ਸਿੰਘ, ਕਿਰਪਾਲ ਸਿੰਘ, ਜਥੇਦਾਰ ਅਮਰੀਕ ਸਿੰਘ, ਦਿਲਬਾਗ ਸਿੰਘ, ਸਰਬਜੀਤ ਕੌਰ, ਗੁਰਵਿੰਦਰ ਸਿੰਘ, ਜਗਤਾਰ ਸਿੰਘ ਮੈਂਬਰ, ਡਾ. ਅਮਰਜੀਤ ਸਿੰਘ, ਹਰਨੇਕ ਸਿੰਘ, ਤਰਲੋਕ ਸਿੰਘ, ਸਮੀਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਪ੍ਰੀਤਮ ਸਿੰਘ, ਹੈਪੀ ਰੰਧਾਵਾ, ਸੁਰਜੀਤ ਸਿੰਘ, ਬਲਜੀਤ ਸਿੰਘ ਨਿਸ਼ਾਨ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।