ਐਸ.ਏ.ਐਸ.ਨਗਰ ਵਿਚ ਸਿਹਤ ਸੰਸਥਾਵਾਂ ਨੂੰ ਚੋਣਵੀਆਂ ਸਰਜਰੀਆਂ ਨੂੰ ਬਹਾਲ ਕਰਨ ਦੀ ਆਗਿਆ- ਡੀ ਸੀ
ਐਸ.ਏ.ਐਸ.ਨਗਰ, 2 ਜੂਨ 2021 - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਆਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਹੁਣ ਤੋਂ ਚੋਣਵੀਆਂ ਸਰਜਰੀਆਂ ਨੂੰ ਬਹਾਲ ਕਰਨ ਦੀ ਆਗਿਆ ਦਿੱਤੀ ਗਈ ਹੈ।
ਹਾਲਾਂਕਿ, ਡਿਪਟੀ ਕਮਿਸ਼ਨਰ ਨੇ ਕਿਹਾ "ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਵਿਡ-19 ਲਈ ਲੈਵਲ 3 ਦੀ ਸਮਰੱਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।"
ਸੂਬੇ ਵਿਚ ਵਿਆਪਕ ਕੋਵਿਡ-19 ਮਾਮਲਿਆਂ ਵਿਚ ਆਈ ਗਿਰਾਵਟ ਦੇ ਨਤੀਜੇ ਵਜੋਂ ਸਿਹਤ ਸਹੂਲਤਾਂ ਵਿੱਚ ਪਹਿਲਾਂ ਦੇ ਮੁਕਾਬਲੇ ਦਬਾਅ ਘੱਟ ਗਿਆ ਹੈ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।