ਮਜੀਠਾ, 27 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕਾਂਗਰਸ ਆਪਣੀਆਂ ਨਾਕਾਮੀਆਂ ਨੂੰ ਵੇਖਦਿਆਂ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ 'ਚ ਰੁੱਝੇ ਹੋਏ ਹਨ ਪਰ ਹੁਣ ਲੋਕ ਜਾਗ ਚੁੱਕੇ ਹਨ ਅਤੇ ਇਹਨਾਂ ਦੀਆਂ ਹਰੇਕ ਚਾਲ ਦਾ 4 ਫ਼ਰਵਰੀ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਉਡੀਕ 'ਚ ਹਨ।
ਪਿੰਡ ਨਾਗ ਖੁਰਦ ਵਿਖੇ ਵਰ੍ਹਦੇ ਮੀਂਹ ਵਿੱਚ ਗੱਠਜੋੜ ਦੇ ਹਮਾਇਤ 'ਚ ਨਿੱਤਰਨ ਵਾਲੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਹਲਕੇ ਦੇ 50 ਸਾਲਾਂ ਤੋਂ ਲਟਕਦੀਆਂ ਮੰਗਾਂ ਨੂੰ ਉਹਨਾਂ 10 ਸਾਲਾਂ ਦੌਰਾਨ ਪੂਰਾ ਕਰ ਕੇ ਵਿਖਾਇਆ ਹੈ। ਵਿਕਾਸ ਦੇ ਨਾਲ ਨਾਲ ਵੈੱਲਫੇਅਰ ਸਕੀਮਾਂ ਨੂੰ ਲੋਕਾਂ ਤਕ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਅੱਜ ਦਾ ਭਾਰੀ ਇਕੱਠ ਦਸ ਰਿਹਾ ਹੈ ਕਿ ਅਕਾਲੀ ਦਲ ਦਾ ਦੂਜੀਆਂ ਵਿਰੋਧੀ ਪਾਰਟੀਆਂ ਨਾਲ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਵੋਟਾਂ ਪਾ ਕੇ ਸ਼ਾਨਦਾਰ ਰਿਕਾਰਡ ਗੱਠਜੋੜ ਦੇ ਹੱਕ 'ਚ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਬਲਬੀਰ ਸਿੰਘ ਚੰਦੀ, ਜਗਰੂਪ ਸਿੰਘ ਚੰਦੀ, ਸਰਪੰਚ ਰਣਧੀਰ ਸਿੰਘ ਵਿਰਕ, ਬਲਵਿੰਦਰ ਚੰਦੀ, ਨਵਦੀਪ ਸਿੰਘ ਚੇਅਰਮੈਨ, ਰਵਪ੍ਰੀਤ ਸਿੰਘ, ਗੁਰਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ, ਯਸ਼ਪਾਲ , ਕੁਲਦੀਪ ਝੰਡ, ਸਤਿੰਦਰਜੀਤ ਲਾਲੀ, ਸਰਬਜੀਤ ਸਿੰਘ ਬਿਕਰਮ ਨਾਗ ਆਦਿ ਮੌਜੂਦ ਸਨ।