ਕੋਰੋਨਾ ਦੇ ਖਾਤਮੇ ਵਾਸਤੇ ਸਾਵਧਾਨੀਆਂ ਦੀ ਪਾਲਣਾ ਜ਼ਰੂਰੀ : ਰਾਜਿੰਦਰ ਦਾਸ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 6 ਜੂਨ 2021 - ਸਮਾਜ ਸੇਵੀ ਸ਼੍ਰੀ ਰਾਜਿੰਦਰ ਦਾਸ ਰਿੰਕੂ ਸਮਾਂਧਾਵਾਲਾ ਚੇਅਰਮੈੱਨ ਬਾਬਾ ਸ਼੍ਰੀ ਚੰਦ ਚੈਰੀਟੇੱਬਲ ਸੁਸਾਇਟੀ, ਸਰਗਰਮ ਮੈਂਬਰ ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਖਾਤਮੇ ਵਾਸਤੇ ਸਾਨੂੰ ਅਜੈ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਪਿਛਲੇ ਕੁਝ ਦਿਨਾਂ 'ਚ ਕੋਰੋਨਾ ਦਾ ਮਾਮਲਿਆਂ ਦਾ ਘਟਣਾ ਸਮਾਜ ਲਈ ਚੰਗੀ ਖ਼ਬਰ ਹੈ ਪਰ ਸਾਨੂੰ ਅਜੇ ਵੀ ਇਸ ਤੋਂ ਬਚਾਅ ਵਾਸਤੇ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ, ਵਾਰ-ਵਾਰ ਹੱਥ ਸਾਫ਼ ਕਰਨ, ਕੋਰੋਨਾ ਦੇ ਲੱਛਣ ਆਉਣ ਤੇ ਟੈੱਸਟ ਕਰਾਉਣ, ਰਿਪੋਰਟ ਆਉਣ ਤੱਕ ਇਕਾਂਤਵਾਸ 'ਰ ਰਹਿਣਾ, ਰਿਪੋਰਟ ਆਉਣ ਤੋਂ ਬਾਅਦ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਦਵਾਈ ਲੈਣ, ਆਪਣੀ ਵਾਰੀ ਆਉਣ ਤੇ ਟੀਕਾਕਰਨ ਕਰਾਉਣਾ ਦੀ ਪਾਲਣਾ ਕਰਨੀ ਚਾਹੀਦੀ ਹੈ |
ਉਨ੍ਹਾਂ ਕਿਹਾ ਸਾਨੂੰ ਆਪਣੀ ਇਮਊਨਿਟੀ ਵਧਾਉਣ ਵਾਸਤੇ ਵੀ ਡੇਲੀ ਰੁਟੀਨ 'ਚ ਸਾਈਕਲ, ਯੋਗਾ, ਕਸਰਤ, ਸੈਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਚਾਹੀਦੀ ਹੈ | ਸ਼੍ਰੀ ਰਿੰਕੂ ਨੇ ਕਿਹਾ ਜੇਕਰ ਅਸੀਂ ਆਪਣੇ ਬੱਚਿਆ ਦੇ ਜਨਮ ਦਿਨ, ਮੈਰਿਜ ਐਨਵਰਸਰੀ, ਆਪਣੀ ਕਿਸੇ ਵੀ ਖੁਸ਼ੀ ਦੇ ਮੌਕੇ ਘੱਟੋ-ਘੱਟ ਇੱਕ ਪੌਦਾ ਲਗਾ ਕੇ ਦਰੱਖਤ ਬਣਾਉਣ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਡਾ ਵਾਤਾਵਰਨ ਆਪਣੇ ਆਪ ਸ਼ੁੱਧ ਹੋ ਜਾਵੇਗਾ | ਅੰਤ 'ਚ ਉਨ੍ਹਾਂ ਕਿਹਾ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਵਾਸਤੇ ਇੱਕ ਫ਼ਰਜ਼ ਦੀ ਤਰ੍ਹਾਂ ਮੰਨ ਕੇ ਨਿਭਾ ਲੈਣਾ ਚਾਹੀਦਾ ਹੈ |