ਕੋਵਿਨ ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਵਾ ਕੇ ਤੁਸੀਂ ਲਾਗਵਾ ਸਕਦੇ ਹੋ ਪ੍ਰਾਈਵੇਟ ਹਸਪਤਾਲ ਵਿਚੋਂ ਕੋਰੋਨਾ ਵੈਕਸੀਨ
ਗੌਰਵ ਮਾਣਿਕ
- ਮੋਹਾਲੀ ਦੇ ਮੈਕਸ ਹਸਪਤਾਲ ਅਤੇ ਫੋਰਟਿਸ ਹਸਪਤਾਲ ਵਿੱਚੋ ਕਰਵਾ ਸਕਦੇ ਹੋ ਵੇਕਸੀਨੇਸ਼ਨ
- ਕੋਵਿਸ਼ੀਲਡ ਲਈ 900 ਰੁਪਏ ਅਤੇ , ਕੋਵੈਕਸ ਲਈ ਦੇਣੇ ਹੌਣਗੇ 1250 ਰੁਪਏ
- ਪ੍ਰਮੁੱਖ ਸਕੱਤਰ ਵਿਨੀ ਮਹਾਜਨ ਵੱਲੋ ਟਵੀਟ ਕਰਕੇ ਦਿੱਤੀ ਗਈ ਜਾਣਕਾਰੀ
ਫਿਰੋਜ਼ਪੁਰ 17 ਮਈ 2021 - ਜੇਕਰ ਤੁਸੀਂ ਵੈਕਸੀਨ ਲਗਾਉਣਾ ਚਾਹੁੰਦੇ ਹੋ ਅਤੇ ਤੁਹਾਡੀ ਉਮਰ ਅਠਾਰਾਂ ਤੋਂ ਚੁਤਾਲੀ ਸਾਲ ਦੇ ਵਿੱਚ ਹੈ ਤਾਂ ਤੁਹਾਡੇ ਲਈ ਹੁਣ ਵੈਕਸੀਨ ਉਪਲਬਧ ਹੈ। ਪਰ ਫ਼ਿਲਹਾਲ ਸਰਕਾਰ ਦੁਆਰੇ ਨਹੀਂ ਪ੍ਰਾਈਵੇਟ ਸੈਕਟਰ ਵਿੱਚ ਜੀ ਹਾਂ ਹੁਣ ਤੁਹਾਡੇ ਲਈ ਰਾਹਤ ਭਰੀ ਖਬਰ ਆਈ ਹੈ ਕਿ ਕੋਰੋਨਾ ਦੀ ਵੈਕਸੀਨ ਤੁਹਾਡੇ ਲਈ ਉਪਲੱਬਧ ਹੈ ਪਰ ਉਸ ਲਈ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ।
ਇਸ ਬਾਬਤ ਜਾਣਕਾਰੀ ਦਿੰਦੇ ਹੋਇਆ ਪ੍ਰਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਵੱਲੋਂ ਇੱਕ ਟਵੀਟ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਅਠਾਰਾਂ ਤੋਂ ਚੁਤਾਲੀ ਸਾਲ ਦੀ ਉਮਰ ਵਾਲੇ ਲੋਕ ਕੋਵਿਨ ਪੋਰਟਲ ਰਾਹੀਂ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਵੈਕਸੀਨੇਸ਼ਨ ਕਰਵਾ ਸਕਦੇ ਨੇ ਇਸ ਲਈ ਬਕਾਇਦਾ ਉਨ੍ਹਾਂ ਨੇ ਦੱਸਿਆ ਹੈ ਕਿ ਮੈਕਸ ਹਸਪਤਾਲ ਮੁਹਾਲੀ ਅਤੇ ਫੋਰਟਿਸ ਹੌਸਪੀਟਲਜ਼ ਵਿਚ ਤੁਸੀਂ ਆਪਣਾ ਟੀਕਾਕਰਨ ਕਰਵਾ ਸਕਦੇ ਹੋ ਇਸ ਲਈ ਉਸ ਦੀ ਕੀਮਤ ਵੀ ਰੱਖੀ ਗਈ ਹੈ।
ਜੇਕਰ ਤੁਸੀਂ ਕੋਵੀਸ਼ੀਲਡ ਦਾ ਟੀਕਾ ਲਗਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਨੌੰ ਸੌ ਰੁਪਏ ਦੇਣੇ ਪੈਣਗੇ ਅਗਰ ਜੇਕਰ ਤੁਸੀਂ ਕੋਵੈਕਸ ਦਾ ਟੀਕਾ ਲਗਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਬਾਰਾਂ ਸੌ ਪੰਜਾਹ ਰੁਪਏ ਦੇਣੇ ਪੈਣਗੇ ਦੱਸ ਦਈਏ ਕਿ ਫਿਲਹਾਲ ਪੰਜਾਬ ਸਰਕਾਰ ਵੱਲੋਂ ਅਠਾਰਾਂ ਤੋਂ ਚੁਤਾਲੀ ਸਾਲ ਦੀ ਉਮਰ ਦੇ ਵਿਚਾਲੇ ਲੋਕਾਂ ਲਈ ਟੀਕਾਕਰਨ ਬੰਦ ਕੀਤਾ ਹੋਇਆ ਹੈ ਵੈਕਸੀਨ ਦੀ ਕਮੀ ਕਾਰਨ ਫਿਲਹਾਲ ਦੂਸਰੀ ਡੋਜ਼ ਵੀ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ, ਪਰ ਜੋ ਲੋਕ ਪੈਸੇ ਖਰਚ ਕਰ ਸਕਦੇ ਹਨ ਉਹ ਇਸਦਾ ਫ਼ਾਇਦਾ ਚੱਕ ਸਕਦੇ ਹਨ