ਮੋਗਾ, 18 ਜਨਵਰੀ, 2017 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 4 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਜ਼ਿਲ੍ਹਾ ਮੋਗਾ 'ਚ 3 ਜਨਰਲ ਅਬਜ਼ਰਵਰ ਅਤੇ ਇੱਕ ਪੁਲਿਸ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਨਰਲ ਅਬਜ਼ਰਵਰ ਵਜੋਂ ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ 71-ਨਿਹਾਲ ਸਿੰਘ ਵਾਲਾ ਅਤੇ 72-ਬਾਘਾਪੁਰਾਣਾ ਲਈ 2000 ਬੈਚ ਦੇ ਆਈ.ਏ.ਐਸ ਅਧਿਕਾਰੀ ਸ਼੍ਰੀ ਪਿਯੂਸ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰਬਰ 80542-22316 ਹੈ। ਸ਼੍ਰੀ ਪਿਯੂਸ ਸਿੰਘ ਦੇ ਨਾਲ ਸ਼੍ਰੀ ਐਚ.ਐਸ ਚੀਮਾ ਨੂੰ ਤਾਲਮੇਲ ਅਧਿਕਾਰੀ ਲਗਾਇਆ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰਬਰ 98726-19358 ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 74-ਧਰਮਕੋਟ ਲਈ 2002 ਬੈਚ ਦੇ ਆਈ.ਏ.ਐਸ ਅਧਿਕਾਰੀ ਸ਼੍ਰੀ ਸੌਰਭ ਭਗਤ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ 80542-22068 ਹੈ ਅਤੇ ਇਨ੍ਹਾਂ ਦੇ ਤਾਲਮੇਲ ਅਧਿਕਾਰੀ ਸ਼੍ਰੀ ਮਨਦੀਪ ਸਿੰਘ ਦਾ ਮੋਬਾਇਲ ਨੰਬਰ 84277-99335 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 73-ਮੋਗਾ ਲਈ 2005 ਬੈਚ ਦੇ ਆਈ.ਏ.ਐਸ ਅਧਿਕਾਰੀ ਡਾ: ਪੰਕਜ ਕੁਮਾਰ ਪਾਂਡੇ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ 80542-22178 ਹੈ ਅਤੇ ਇਨ੍ਹਾਂ ਨਾਲ ਸ਼੍ਰੀ ਰਾਜਿੰਦਰ ਪਾਲ ਬਾਂਸਲ ਨੂੰ ਤਾਲਮੇਲ ਅਧਿਕਾਰੀ ਲਗਾਇਆ ਗਿਆ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ 98142-40931 ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਥਿੰਦ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਮੋਗਾ ਦੇ ਸਾਰੇ 4 ਵਿਧਾਨ ਸਭਾ ਹਲਕਿਆਂ ਲਈ 2000 ਬੈਚ ਦੇ ਆਈ.ਪੀ.ਐਸ ਅਧਿਕਾਰੀ ਸ਼੍ਰੀ ਐਸ. ਆਰ ਸਰਵਾਨਨ ਨੂੰ ਪੁਲਿਸ ਅਬਜ਼ਰਵਰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ 094448-01911 ਹੈ।