ਪਟਿਆਲਾ, 10 ਮਾਰਚ, 2017 : ਹਰ ਪਾਰਟੀ ਆਪਣੀ ਜਿੱਤ ਦਾ ਦਾਹਵਾ ਕਰ ਰਹੀ ਹੈ ਤੇ ਇਕ ਦੋ ਚੈਨਲਾਂ ਕਾਗਰਸ ਨੂੰ ਜਿੱਤਾ ਦਿੱਤਾ ਤੇ ਇਕ ਦੋ ਨੇ ਆਪ ਨੂੰ, ਪਰ ਸਭ ਨੇ ਅਕਾਲੀਆਂ ਨੂੰ ਹਰਾ ਦਿੱਤਾ ਹੈ। ਪਤਾ ਨਹੀਂ ਕਿਸ ਫਾਰਮੂਲੇ ਨਾਲ 15 ਸੀਟਾਂ ਦੇ ਅੰਦਰ ਅੰਦਰ ਅਕਾਲੀਆਂ ਨੂੰ ਹਰ ਚੈਨਲ ਨੇ ਸੀਟਾਂ ਦੀ ਗੁਫ਼ਤ ਗੁ ਕੀਤੀ ਹੈ ਜੇ ਅੱਟਾ ਸੱਟਾ ਵੀ ਲੈ ਲਈਏ ਤੇ ਜਿੰਨੇ ਧਾਰਮਿਕ ਸੰਗਠਨਾਂ ਨੇ ਅਕਾਲੀਆਂ ਦੀ ਜੇ ਪੂਰੀ ਮੱਦਤ ਕੀਤੀ ਹੈ ਬਾਕੀ ਹੋਈ ਸਰਸੇ ਵਾਲਿਆਂ ਦੀ ਮੱਦਤ ਤਾ ਘਟੋ ਘੱਟ ਇਕ ਚੈਨਲ ਮੁਤਾਬਿਕ 7 ਸੀਟਾਂ ਦੀ ਜਗਾ ਕੀਤੇ 70 ਸੀਟਾਂ ਹੀ ਨਾ ਆ ਜਾਣ। ਅਕਾਲੀ ਕੋਈ ਏਨੇ ਕਮਜ਼ੋਰ ਵੀ ਨਹੀਂ ਕੇ ਐਨੇ ਥਲੇ ਚਲੇ ਜਾਣਗੇ ਚਾਹੇ ਸਰਕਾਰ ਹੋਣ ਕਰਕੇ ਲੋਕ ਕੁੱਝ ਦੂਜੇ ਪਾਸੇ ਸਨ ਜਾਂ ਵਿਰੋਥ ਚ ਸਨ ਪਰ ਲੋਕ ਜੋ ਫੜਕਾਵੇ ਵਿਚ ਨਹੀਂ ਆਉਣ ਵਾਲੇ ਸਨ ਇਹ ਵੀ ਕਹਿ ਰਹੇ ਸਨ ਕੇ ਅਕਾਲੀਆਂ ਨੇ ਕੰਮ ਬਹੁਤ ਕੀਤੇ ਹਨ ਅਗਰ ਅਜਿਹੀ ਚੁੱਪ ਵੋਟ ਅਕਲੀਆਂ ਨੂੰ ਪੈ ਗਈ ਹੋਵੇ ਤਾ ਸੁਖਬੀਰ ਬਾਦਲ ਦੇ ਦਾਹਵੇ ਅਨੁਸਾਰ ਅਕਾਲੀ ਜਿੱਤ ਵੀ ਸਕਦੇ ਹਨ। ਕਾਂਗਰਸ ਪਿਛਲੀ ਵਾਰੀ ਵੀ ਹੱਥ ਮਲਦੀ ਰਹਿ ਗਈ ਸੀ ਤੇ ਐਤਕੀ ਕਿੱਤੇ ਆਪ ਕਾਂਗਰਸੀ ਦੋਨੋ ਹੱਥ ਮਲਦੇ ਨਾ ਰਹਿ ਜਾਣ ਅਕਾਲੀ ਫੇਰ ਬਾਜੀ ਲੈ ਜਾਣ ਕਿਉਂ ਕੇ ਮੁਕਾਬਲਾ ਕਾਂਗਰਸ ਤੇ ਆਪ ਵਿਚ ਵੱਧ ਸੀ ਅਕਾਲੀਆਂ ਦੀ ਵੋਟ ਏਨੀ ਨਹੀਂ ਟੁਟੀ ਜਿੰਨੀ ਕਾਂਗਰਸ ਦੀ ਟੁਟੀ ਹੈ। ਜੋ ਲੋਕ ਆਪ ਤੇ ਕਾਂਗਰਸ ਤੋਂ ਮਯੂਸ ਸਨ ਉਹ ਆਪ ਵੱਲ ਜਰੂਰ ਗਏ ਨੇ ਤੇ ਜਿੱਤਣ ਦੇ ਸੋ ਪੀਸ ਵੀ ਬਣੇ ਨੇ ਪਰ ਬਹੁਤ ਵੱਡੀ ਜਿੱਤ ਲਗਦੀ ਨਹੀਂ ਹੈ । ਇਹ ਵੀ ਕਿਹਾ ਜਾ ਰਿਹਾ ਕੇ ਜੇਕਰ ਪੀ ਟੀ ਵੀ ਚੈਨਲ ਵੀ ਐਗਜ਼ਿਟ ਪੋਲ ਨਹੀਂ ਦੇ ਰਿਹਾ ਤਾ ਇਸ ਦਾ ਮੱਤਲਬ ਅਕਾਲੀ ਹਰ ਗਏ ਪਰ ਦਿੱਲੀ ਵਿਚ ਵੀ ਅਕਾਲੀ ਦਿਲੀ ਗਏ ਨਹੀਂ ਸੀ ਫੇਰ ਵੀ ਜਿੱਤ ਗਏ, ਪੰਜਾਬ ?