ਚੰਡੀਗੜ੍ਹ, 8 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਪਟਿਆਲਾ ਤੋਂ ਚੋਣ ਲੜਨ 'ਤੇ, ਜਨਰਲ ਜੇ.ਜੇ ਸਿੰਘ ਦੇ ਬੇਹੁਦਾ ਤੇ ਬੇਅਰਥ ਬਿਆਨਾਂ ਨੂੰ ਸਾਹਮਣੇ ਦਿੱਖ ਰਹੀ ਤੈਅ ਹਾਰ ਕਾਰਨ ਇਨ੍ਹਾਂ ਦੀ ਨਿਰਾਸ਼ਾ ਤੇ ਮਾਨਸਿਕ ਅਸਥਿਰਤਾ ਦੀ ਨਿਸ਼ਾਨੀ ਕਰਾਰ ਦਿੱਤਾ ਹੈ, ਜਿਹੜੀਆਂ ਚੋਣਾਂ ਦਾ ਨਤੀਜ਼ਾ ਨਿਕਲਣ ਦਾ ਦਿਨ ਨਜ਼ਦੀਕ ਆਉਣ ਨਾਲ ਵੱਧਦੀਆਂ ਜਾ ਰਹੀਆਂ ਹਨ।
ਇਸ ਲੜੀ ਹੇਠ, ਪਟਿਆਲਾ 'ਚ ਇਨ੍ਹਾਂ ਨੂੰ ਵੋਟ ਨਾ ਦੇਣ ਵਾਲੇ ਲੋਕਾਂ ਲਈ ਕੰਮ ਨਹੀਂ ਕਰਨ ਦੀ ਸੋਚ ਜਾਹਿਰ ਕਰਨ ਤੋਂ ਬਾਅਦ, ਹੁਣ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦਾ ਚੋਣ ਲੜਨ ਦਾ ਫੈਸਲਾ ਇਲਾਕੇ ਦੀ ਜਨਤਾ ਦੀ ਸੇਵਾ ਕਰਨ ਦੇ ਟੀਚੇ ਤੋਂ ਪ੍ਰੇਰਿਤ ਸੀ। ਇਥੋਂ ਤੱਕ ਕਿ ਇਨ੍ਹਾਂ ਨੇ ਆਪਣੀ ਅਟਲ ਹਾਰ ਦੇ ਮੱਦੇਨਜ਼ਰ ਆਪਣੀ ਹੀ ਪਾਰਟੀ ਦੇ ਵਰਕਰਾ ਉਪਰ ਪਟਿਆਲਾ ਤੋਂ ਆਪਣੇ ਵਿਰੋਧੀ ਉਮੀਦਵਾਰ ਕੈਪਟਨ ਅਮਰਿੰਦਰ ਦਾ ਸਮਰਥਨ ਕਰਨ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਬਕਾ ਫੌਜ਼ ਮੁਖੀ ਦੇ ਬਿਆਨ ਸਾਬਤ ਕਰਦੇ ਹਨ ਕਿ ਉਹ ਪਟਿਆਲਾ ਲਈ ਠੀਕ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਇਕ ਵੱਡੇ ਪਰਿਵਾਰ ਦੀ ਤਰ੍ਹਾਂ ਹੈ ਅਤੇ ਉਥੇ ਹਰ ਕੋਈ ਇਕ ਦੂਜੇ ਦਾ ਸਨਮਾਨ ਕਰਦਾ ਹੈ ਤੇ ਅਜਿਹੇ 'ਚ ਸਿੰਘ ਉਥੋਂ ਲਈ ਠੀਕ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਸਿੰਘ ਪਟਿਆਲਾ ਦੇ ਲੋਕਾਂ ਦੀਆਂ ਨਜ਼ਰਾਂ 'ਚ ਬਤੌਰ ਇਕ ਗੰਭੀਰ ਆਗੂ ਆਪਣੀ ਪੂਰੀ ਤਰ੍ਹਾਂ ਭਰੋਸੇਮੰਦੀ ਖੋਹ ਚੁੱਕੇ ਹਨ ਅਤੇ ਅਜਿਹੇ 'ਚ ਆਪਣੀ ਬੇਵਕੂਫੀਪੂਰਨ ਟਿਪਣੀਆਂ ਰਾਹੀਂ ਇਨ੍ਹਾਂ ਨੇ ਖੁਦ ਨੂੰ ਅਤੇ ਫੌਜ਼ ਵਰਗੀ ਉੱਚ ਸੰਸਥਾ ਨੂੰ ਅਪਮਾਨਿਤ ਨਹੀਂ ਕਰਨਾ ਚਾਹੀਦਾ ਹੈ, ਜਿਸ ਨਾਲ ਇਹ ਸਬੰਧ ਰੱਖਦੇ ਹਨ।
ਕੈਪਟਨ ਅਮਰਿੰਰਦ ਨੇ ਸਿੰਘ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਿਜ਼ ਕੀਤਾ ਕਿ ਇਨ੍ਹਾਂ ਨੂੰ ਪਟਿਆਲਾ ਦੇ ਲੋਕਾਂ ਤੋਂ ਬਹੁਤ ਪਿਆਰ ਮਿੱਲਿਆ ਹੈ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਹੋ ਕਾਰਨ ਹੈ ਕਿ ਸਾਬਕਾ ਫੌਜ਼ ਮੁਖੀ ਆਪਣੀ ਤੈਅ ਹਾਰ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਹਨ ਅਤੇ ਇਨ੍ਹਾਂ ਨੇ ਭਰਮਪੂਰਨ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਵਿਅਕਤੀ, ਜਿਹੜਾ ਚੋਣਾਂ ਦੌਰਾਨ ਪਟਿਆਲਾ 'ਚ ਸੀ, ਚੰਗੀ ਤਰ੍ਹਾਂ ਜਾਣਦਾ ਹੈ ਕਿ ਸਿੰਘ ਸਾਫ ਤੌਰ 'ਤੇ ਨਿਰਾਧਾਰ ਬਿਆਨ ਦੇ ਰਹੇ ਹਨ ਅਤੇ ਇਨ੍ਹਾਂ ਦਾ ਇਹ ਵਤੀਰਾ ਸਾਹਮਣੇ ਦਿੱਖ ਰਹੀ ਤੈਅ ਹਾਰ ਕਾਰਨ ਪੂਰੀ ਤਰ੍ਹਾਂ ਨਿਰਾਸ਼ਾ ਦਾ ਨਤੀਜ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੋਅਦ ਉਮੀਦਵਾਰ ਦੀ ਇਨ੍ਹਾਂ ਦੀ ਜਮਾਨਤ ਜਬਤ ਹੋਣ ਦੇ ਨਾਲ ਬੁਰੀ ਹਾਰ ਤੈਅ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੰਘ ਦੇ ਬਤੌਰ ਫੌਜ਼ ਮੁਖੀ ਤੇ ਰਾਜਪਾਲ ਦੇਸ਼ ਦੀ ਸੇਵਾ ਕਰਨ ਸਬੰਧੀ ਵੱਡੇ ਵੱਡੇ ਦਾਅਵਿਆਂ ਉਪਰ ਸਵਾਲ ਕਰਦਿਆਂ, ਪਟਿਆਲਾ ਸ਼ਹਿਰੀ ਤੋਂ ਉਨ੍ਹਾਂ ਦੇ ਸ੍ਰੋਅਦ ਵਿਰੋਧੀ ਨੂੰ ਆਪਣੀ ਇਕ ਵੀ ਪ੍ਰਸਿੱਧ ਪ੍ਰਾਪਤੀ ਦੱਸਣ ਲਈ ਕਿਹਾ ਹੈ, ਜਿਹੜੀ ਉਨ੍ਹਾਂ ਨੇ ਆਪਣੇ ਅਧਿਕਾਰਿਕ ਕਾਰਜਕਾਲ ਦੌਰਾਨ ਹਾਸਿਲ ਕੀਤੀ ਹੋਵੇ। ਕੈਪਟਨ ਅਮਰਿੰਦਰ ਨੇ ਸਾਬਕਾ ਫੌਜ਼ ਮੁਖੀ ਨੂੰ ਇਕ ਵੀ ਅਜਿਹੀ ਸੇਵਾ ਨਾਲ ਸਾਹਮਣੇ ਆਉਣ ਲਈ ਕਿਹਾ ਹੈ, ਜਿਹੜੀ ਇਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਦਿੱਤੀ ਹੋਵੇ, ਜਿਸ ਨਾਲ ਸ਼ਾਇਦ ਇਹ ਪਟਿਆਲਾ ਦੇ ਲੋਕਾਂ 'ਚ ਆਪਣੇ ਪ੍ਰਤੀ ਕੁਝ ਵਿਸ਼ਵਾਸ ਪੈਦਾ ਕਰ ਸਕਣ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ਸਰਕਾਰ ਹੱਥੋਂ ਬਹੁਤ ਕੁਝ ਸਹਿਣ ਕਰ ਲਿਆ ਹੈ ਅਤੇ ਉਹ ਸਿੰਘ ਨੂੰ ਵੋਟ ਦੇ ਕੇ ਸੱਤਾ 'ਚ ਲਿਆਉਣ ਬਾਰੇ ਸੋਚਣਗੇ ਵੀ ਨਹੀਂ, ਜਿਹੜੇ ਪਹਿਲਾਂ ਹੀ ਉਨ੍ਹਾਂ ਉਪਰ ਕੋਈ ਵੀ ਧਿਆਨ ਨਾ ਦੇਣ ਸਬੰਧੀ ਆਪਣੀ ਇੱਛਾ ਜਾਹਿਰ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰ ਦਿਨ ਨਿਕਲਣ ਦੇ ਨਾਲ ਸਿੰਘ ਦਾ ਅਸਥਿਰ ਵਤੀਰਾ ਉਨ੍ਹਾਂ ਦੇ ਬਿਆਨਾਂ ਤੇ ਗਤੀਵਿਧੀਆਂ ਰਾਹੀਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ ਅਤੇ ਇਹ ਪਟਿਆਲਾ ਦੇ ਲੋਕਾਂ ਦੀ ਚੰਗੀ ਕਿਸਮਤ ਹੈ ਕਿ ਉਨ੍ਹਾਂ ਨੂੰ ਸਿੰਘ ਵਰਗੇ ਬੇਹੁਦਾ ਤੇ ਨਿੰਦਣਯੋਗ ਵਿਅਕਤੀ ਹੱਥੋਂ ਲੰਬੇ ਵਕਤ ਤੱਕ ਪ੍ਰਤਾੜਤ ਨਹੀਂ ਹੋਣਾ ਪਵੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰਾਂ ਉਪਰ ਹਮਲਾ ਬੋਲਣਾ ਤੇ ਉਨ੍ਹਾਂ ਉਪਰ ਚੋਣਾਂ 'ਚ ਉਨ੍ਹਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਉਣਾ, ਸ੍ਰੋਅਦ ਉਮੀਦਵਾਰ 'ਚ ਨਿਰਾਸ਼ਾ ਦਾ ਖੁਲਾਸਾ ਕਰਦਾ ਹੈ, ਜਿਹੜੇ ਸਮਝ ਚੁੱਕੇ ਹਨ ਕਿ ਉਹ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ।