ਦਸਵੰਧ ਫਾਊਂਡੇਸ਼ਨ, ਆਸਟ੍ਰੇਲੀਆ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਨੂੰ ਪੰਜ ਆਕਸੀਜਨ ਕੰਸਟਨਟਰੇਟਰ ਭੇਂਟ
- ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ ਦਸਵੰਧ ਫਾਉਡੇਸ਼ਨ ਵੱਲੋਂ ਭੇਂਟ ਕੀਤੇ ਗਏ ਕੰਸਟਨਟਰੇਟਰ : ਐਸ.ਡੀ.ਐਮ. ਮਾਲੇਰਕੋਟਲਾ
ਮਲੇਰਕੋਟਲਾ, 12 ਜੂਨ 2021 - ਕੋਰੋਨਾ ਮਹਾਂਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਮਲੇਰਕੋਟਲਾ ਵੱਲੋਂ ਵਿੱਢੀ ਗਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦਿਆਂ ਦਸਵੰਧ ਫਾਊਂਡੇਸ਼ਨ, ਆਸਟੇ੍ਰਲੀਆ, ਜੋ ਸ੍ਰੀ ਰਾਜਵਿੰਦਰ ਬਾਵਾ ਵਾਸੀ ਪਰਥ (ਆਸਟੇ੍ਰਲੀਆ) ਦੀ ਅਗਵਾਈ ਹੇਠ ਚੱਲ ਰਹੀ ਹੈ, ਦੀ ਸਥਾਨਕ ਇਕਾਈ ਦੇ ਆਗੂਆਂ ਨੇ ਅੱਜ ਲਗਭਗ 5 ਲੱਖ ਰੁਪਏ ਦੀ ਲਾਗਤ ਦੇ ਪੰਜ ਕੰਸਟਨਟਰੇਟਰ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਦੀ ਹਾਜ਼ਰੀ ਵਿਚ ਐਸ.ਐਮ.ਓ. ਸਿਵਲ ਹਸਪਤਾਲ, ਮਾਲੇਰਕੋਟਲਾ ਡਾ: ਮੁੰ: ਅਖਤਰ ਨੂੰ ਭੇਂਟ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਟੀ. ਬੈਨਿਥ, ਆਈ.ਏ.ਐਸ., ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਦਸਵੰਧ ਫਾਊਂਡੇਸ਼ਨ, ਆਸਟੇ੍ਰਲੀਆ ਦੇ ਸਥਾਨਕ ਇਕਾਈ ਦੇ ਆਗੂ ਸ. ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਭੁਰਥਲਾ ਮੰਡੇਰ, ਪ੍ਰਿਤਪਾਲ ਸਿੰਘ, ਰਮਨੀਕ ਸੂਦ (ਮੋਗਾ) ਨੇ ਅੱਜ ਵਿਸ਼ੇਸ਼ ਤੋਰ ਤੇ ਸਿਵਲ ਹਸਪਤਾਲ ਮਾਲੇਰਕੋਟਲਾ ਵਿਚ ਪਹੁੰਚ ਕੇ ਇਹ ਕੰਸਟਨਟਰੇਟਰ ਭੇਂਟ ਕੀਤੇ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਇਹ ਕੰਸਟਨਟਰੇਟਰ ਕੋਰੋਨ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ। ਸ੍ਰੀ ਬੈਨਿਥ ਨੇ ਦਸਵੰਧ ਫਾਊਂਡੇਸ਼ਨ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਦੋਰਾਨ ਫਾਊਂਡੇਸ਼ਨ ਵੱਲੋਂ ਜੋ ਇਹ ਲੋਕ ਭਲਾਈ ਦੀ ਸੇਵਾ ਨਿਭਾਈ ਗਈ ਹੈ, ਉਹ ਸ਼ਲਾਘਾਯੋਗ ਹੈ।
ਇਸ ਸਮੇਂ ਸ੍ਰੀ ਬੈਨਿਥ ਨੇ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਦੇ ਕੰਮ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।ਇਸ ਮੋਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਲੋਕ ਵੀ ਪ੍ਰਸ਼ਾਸਨ ਦਾ ਸਹਿਯੋਗ ਅਤੇ ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਣ।ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਹੈ ਤਾਂ ਮਾਸਕ ਲਗਾ ਕੇ ਬਾਹਰ ਨਿਕਲੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਉਪਰ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।ਇਸ ਸਮੇਂ ਦਸਵੰਧ ਫਾਊਂਡੇਸ਼ਨ ਦੇ ਆਗੂ ਸ. ਅੰੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦਸਵੰਧ ਫਾਊਂਡੇਸ਼ਨ, ਆਸਟੇ੍ਰਲੀਆ ਸ. ਰਾਜਵਿੰਦਰ ਬਾਵਾ ਪਰਥ (ਆਸਟੇ੍ਰਲੀਆ) ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਅੱਗੇ ਆਈ ਹੈ।