ਨਵਾਂਸ਼ਹਿਰ 'ਚ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ 24 ਪਾਜ਼ੀਟਿਵ ਕੇਸ ਆਏ, 2 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 2 ਜੂਨ 2021 - ਜ਼ਿਲ੍ਹੇ ਵਿਚ ਮੰਗਲਵਾਰ ਨੂੰ ਬਲਾਕ ਮੁਜੱਫਰਪੁਰ ਦੀ 65 ਸਾਲਾਂ ਔਰਤ ਅਤੇ ਬਲਾਕ ਸੜੋਆ ਦੀ 38 ਸਾਲਾਂ ਔਰਤ ਦੀ ਕੋਰੋਨਾ ਨਾਲ਼ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 11066 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10378 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜਿਲ੍ਹੇ ਵਿੱਚ ਕੋਰੋਨਾ ਤੋਂ ਹੁਣ ਤੱਕ 330 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 223539 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 1131 ਦੀ ਰਿਪੋਟ ਆਣੀ ਬਾਕੀ ਹੈ ਇਸ ਵੇਲੇ ਜ਼ਿਲੇ ਵਿਚ 309 ਮਾਮਲੇ ਸਰਗਰਮ ਹਨ।
ਮੰਗਲਵਾਰ ਨੂੰ ਬਲਾਕ ਬਲਾਚੌਰ ਤੋਂ 8 ਮੁਜ਼ੱਫਰਪੁਰ ਤੋਂ 01 ਸੁਜੋੋ ਤੋਂ 07 ਸੜੋਆ ਤੋਂ 02 ਰਾਹੌਂ ਤੋਂ 02, ਮੁਕੰਦਪੁਰ ਤੋਂ 02 ਨਵਾਂ ਸ਼ਹਿਰ ਤੋਂ 01 ਅਤੇ ਬੰਗਾ ਤੋਂ 01 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।