ਨੈਸ਼ਨਲ ਯੂਥ ਕਲੱਬ ਦੇ ਪੰਜਵੇਂ ਕੋਵਿਡ ਮੁਫਤ ਕੈਂਪ ਟੀਕਾਕਰਨ ਕੈਂਪ ਦੀ ਡਾ.ਚੰਦਰ ਸ਼ੇਖਰ ਨੇ ਕੀਤੀ ਸ਼ਲਾਘਾ
ਪਰਵਿੰਦਰ ਸਿੰਘ ਕੰਧਾਰੀ
- ਕੋਵਿਡ ਦੇ ਖਾਤਮੇ ਵਾਸਤੇ ਕੀਤੇ ਜਾਣ ਵਾਲੇ ਕਾਰਜ 'ਚ ਕਲੱਬ ਪੂਰਨ ਸਹਿਯੋਗ ਕਰੇਗਾ: ਸ਼ਰਮਾ/ਦਵਿੰਦਰ
ਫਰੀਦਕੋਟ, 20 ਜੂਨ 2021 - ਸਮਾਜ ਸੇਵਾ ਦੇ ਖੇਤਰ 'ਚ ਹਮੇਸ਼ਾ ਮੋਹਰੀ ਵਾਲੇ ਨੈਸ਼ਨਲ ਯੂਥ ਕਲੱਬ (ਰਜਿ:) ਫਰੀਦਕੋਟ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਪੰਜਵਾਂ ਕੋਵਿਡ-19 ਤੋਂ ਬਚਾਅ ਲਈ ਮੁਫਤ ਕੋਰੋਨਾ ਟੀਕਾਕਰਨ ਕੈਂਪ ਸਿਵਲ ਸਰਜਨ ਡਾ. ਸੰਜੇ ਕਪੂਰ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸ.ਪੀ.ਐੱਚ.ਕੁਲਦੀਪ ਸਿੰਘ ਸੋਹੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ.ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਸ਼ਾਮਲ ਹੋਏ | ਇਸ ਮੌਕੇ ਡਾ. ਚੰਦਰ ਸ਼ੇਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਕਰੀਬ 1 ਲੱਖ 5, ਹਜ਼ਾਰ ਲੋਕਾਂ ਦੇ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ |
ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਾਨੂੰ ਸਰਿਆਂ ਨੂੰ ਵੈਕਸੀਨ ਦੀਆਂ ਦੋਹੇਂ ਡੋਜ਼ ਸਮੇਂ ਸਿਰ ਲਗਵਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਭਵਿੱਖ 'ਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਕਲੱਬ ਦੇ ਆਲ ਪ੍ਰੋਜੈੱਕਟ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਲੱਬ ਵੱਲੋਂ 22 ਜੂਨ ਨੂੰ ਪੁਲਿਸ ਲਾਈਨ ਵਿਖੇ ਨਸ਼ਿਆਂ ਦੇ ਵਿਰੁੱਧ ਮਨਾਏ ਜਾ ਰਹੇ ਸਪਤਾਹ ਦੌਰਾਨ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦਿਆਂ ਦਾ ਲੰਗਰ ਲਗਾਇਆ ਜਾਵੇਗਾ |
ਕਲੱਬ ਦੇ ਮਲੱਮ ਪੱਟੀ ਪ੍ਰੋਜੈੱਕਟ ਦੇ ਚੇਅਰਮੈੱਨ ਪ੍ਰੋ.ਪਰਮਿੰਦਰ ਸਿੰਘ ਨੇ ਅੰਤ 'ਚ ਸਭ ਦਾ ਧੰਨਵਾਦ ਕੀਤਾ | ਕੈਂਪ 'ਚ ਸਿਵਲ ਹਸਪਤਾਲ ਦੀ ਟੀਮ 'ਚ ਡਾ. ਗੁਰਲੀਨ ਕੌਰ, ਰਾਜਵੰਤ ਕੌਰ ਸਟਾਫ ਨਰਸ,ਅਤੇ ਗਗਨਦੀਪ ਕੌਰ ਨੇ ਟੀਕਾਕਰਨ ਕੀਤਾ | ਇਸ ਮੌਕੇ ਡਾ. ਗੁਰਲੀਨ ਕੌਰ ਨੇ ਦੱਸਿਆ ਕਿ ਅੱਜ 105 ਸ਼ਹਿਰ ਨਿਵਾਸੀਆਂ ਨੇ ਵੈਕਸੀਨ ਲਗਵਾਈ ਹੈ | ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਕਲੱਬ ਦੇ ਸਕੱਤਰ ਸੁਸ਼ੀਲ ਕੌਂਸ਼ਲ, ਪ੍ਰੋਜੈੱਕਟ ਚੇਅਰਮੈੱਨ ਨਰਾਇਣ ਦਾਸ ਕਾਲੀ, ਕੋ-ਚੇਅਰਮੈੱਨ ਗੁਰਪ੍ਰੀਤ ਸਿੰਘ ਰਾਜਾ, ਜਸਪ੍ਰੀਤ ਸਿੰਘ, ਸਲਾਹਕਾਰ ਅਸ਼ੋਕ ਸੱਚਰ, ਰਾਜਿੰਦਰ ਬਾਂਸਲ ਆੜੀ, ਅਜੈਪਾਲ ਸ਼ਰਮਾ, ਰਾਕੇਸ਼ ਮਿੱਤਲ, ਰਾਜੇਸ਼ ਕੁਮਾਰ ਰਾਜੂ, ਅਸ਼ਵਨੀ ਮੜੀਆ, ਸਤਿੰਦਰ ਸਿੰਘ ਸੰਧੂ, ਸਰਬਜੀਤ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਗੋਰਾ ਸੀਨੀਅਰ ਕਾਂਗਰਸੀ ਆਗੂ, ਰਾਜਪ੍ਰੀਤ ਸਿੰਘ ਸੇਖੋਂ, ਹਰਵਿੰਦਰ ਸਿੰਘ, ਸੁਖਮੰਦਰਪਾਲ ਸਿੰਘ ਐੱਮ.ਸੀ, ਬੈਂਕ ਮੈਨੇਜਰ ਚੰਦਰ ਸ਼ੇਖਰ, ਰਾਜਿੰਦਰ ਦਾਸ ਰਿੰਕੂ, ਕੁਲਵਿੰਦਰ ਸਿੰਘ ਗੋਰਾ, ਬਲਵਿੰਦਰ ਸਿੰਘ ਸੱਚਦੇਵਾ ਨੇ ਅਹਿਮ ਭੂਮਿਕਾ ਅਦਾ ਕੀਤੀ |