ਜਲੰਧਰ, 10 ਜਨਵਰੀ, 2017 : ਪੰਜਾਬ 'ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬੈਲਟ ਪੇਪਰਾਂ 'ਤੇ ਉਮੀਦਵਾਰਾਂ ਦੀ ਫੋਟੋ ਹੋਵੇਗੀ ਜਿਸ ਸਦਕਾ ਇਕੋ ਨਾਮ ਵਾਲੇ ਵਧੇਰੇ ਉਮੀਦਵਾਰ ਹੋਣ ਦੀ ਸੂਰਤ 'ਚ ਵੀ ਵੋਟਰਾਂ ਨੂੰ ਵੋਟ ਪਾਉਣ ਵੇਲੇ ਕੋਈ ਮੁਸ਼ਕਿਲ ਦਰਪੇਸ਼ ਨਹੀਂ ਆਵੇਗੀ। ਜ਼ਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਕਮਿਸ਼ਨ ਵੱਲੋੋਂ ਇਸ ਪਹਿਲੂ ਨੂੰ ਵਿਚਾਰਿਆ ਗਿਆ ਕਿ ਕਈ ਵਾਰ ਇਕ ਵਿਧਾਨ ਸਭਾ ਹਲਕੇ ਤੋੋਂ ਇਕੋ ਨਾਮ ਵਾਲੇ ਕਈ ਉਮੀਦਵਾਰ ਚੋਣ ਲੜਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਵਿੱਚ ਵੋਟਰਾਂ ਨੂੰ ਵੋਟ ਪਾਉਣ ਵੇਲੇ ਭੁਲੇਖੇ ਤੋੋਂ ਬਚਾਉਣ ਲਈ ਚੋਣ ਕਮਿਸ਼ਨ ਵੱਲੋੋਂ ਢੁੱਕਵੇਂ ਉਪਾਵਾਂ ਤਹਿਤ ਬੈਲਟ ਪੇਪਰਾਂ 'ਤੇ ਉਮੀਦਵਾਰਾਂ ਦੀ ਫੋਟੋ ਦਾ ਉਪਬੰਧ ਕੀਤਾ ਗਿਆ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋੋਂ ਸਮੇਂ ਸਹੂਲਤ ਹੋ ਸਕੇ।
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀਆਂ ਤਸਵੀਰਾਂ ਉਮੀਦਵਾਰਾਂ ਦੇ ਨਾਮ ਦੇ ਸੱਜੇ ਪਾਸੇ ਛਪਣਗੀਆਂ, ਜੋ ਕਿ ਉਮੀਦਵਾਰ ਦੇ ਨਾਮ ਤੇ ਚੋਣ ਨਿਸ਼ਾਨ ਜਾਂ ਵੋਟ ਮਾਰਕਿੰਗ ਕਾਲਮ ਦੇ ਵਿਚਕਾਰ ਹੋਣਗੀਆਂ।
ਫੋਟੋਆਂ ਬਾਰੇ ਵਿਸ਼ੇਸ਼ ਨੁਕਤਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਆਪਣੀਆਂ ਹਾਲ ਹੀ 'ਚ ਖਿਚਵਾਈਆਂ ਫੋਟੋਆਂ (ਜੋ ਕਿ ਨਾਮਜ਼ਦਗੀਆਂ ਦੀ ਨੋਟੀਫਿਕੇਸ਼ਨ ਮਿਤੀ ਦੇ ਤਿੰਨ ਮਹੀਨਿਆਂ ਤੋੋਂ ਪੁਰਾਣੀਆਂ ਨਾ ਹੋਣ) ਜਮ੍ਹਾਂ ਕਰਵਾਉਣਈਆਂ ਹੋਣਗੀਆਂ। ਇਹ ਸਟੈਂਪ ਸਾਈਜ਼ ਫੋਟੋਆਂ ਦਾ ਮਾਪ 2 ਸੈਂਟੀਮਟਰx 2.5 ਸੈਂਟੀਮੀਟਰ (2 ਸੈਂਟੀਮੀਟਰ ਚੌੜਾਈ ਅਤੇ 2 ਸੈਂਟੀਮੀਟਰ ਲੰਬਾਈ) ਦਾ ਹੋਵੇ ਅਤੇ ਇਹ ਫੋਟੋ ਚਿੱਟੇ/ਆਫ ਵਾਈਟ ਬੈਕਗਰਊੰਡ ਨਾਲ, ਉਮੀਦਵਾਰ ਦੇ ਚਿਹਰੇ ਦੇ ਕੁਦਰਤੀ ਹਾਵਭਾਵ ਵਾਲੀ ਹੋਵੇ ਅਤੇ ਫੋਟੋ 'ਤੇ ਉਮੀਦਵਾਰ ਦੀਆਂ ਅੱਖਾਂ ਬੰਦ ਨਾ ਹੋਣ। ਇਹ ਫੋਟੋ ਉਮੀਦਵਾਰ ਦੀ ਸਹੂਲਤ ਅਨੁਸਾਰ ਰੰਗਦਾਰ ਜਾਂ ਬਲੈਕ ਐੰਡ ਵਾਈਟ ਹੋ ਸਕਦੀ ਹੈ। ਫੋਟੋ ਆਮ ਸਾਦੇ ਲਿਬਾਸ ਵਿੱਚ ਹੋਵੇ ਅਤੇ ਕਿਸੇ ਵੀ ਵਰਦੀ ਵਿਚ ਖਿਚਵਾਈ ਫੋਟੋ ਪ੍ਰਵਾਨ ਨਹੀਂ ਹੋਵੇਗੀ। ਟੋਪੀ/ਹੈਟ ਜਾਂ ਕਾਲਾ/ਰੰਗਦਾਰ ਚਸ਼ਮਾ ਪਾਕੇ ਫੋਟੋ ਕਰਵਾਉਣ ਤੋੋਂ ਗੁਰੇਜ਼ ਕੀਤਾ ਜਾਵੇ।