ਫਰੀਦਕੋਟ: ਪ੍ਰੀਸ਼ਦ ਨੇ ਕੋਰੋਨਾ ਤੋਂ ਬਚਾਅ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫ਼ਲੈੱਕਸ ਬੋਰਡ ਲਗਾਏ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 13 ਜੂਨ 2021 - ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵੱਲੋਂ ਪ੍ਰੀਸ਼ਦ ਦੇ ਕੌਮੀ ਆਗੂ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਰਾਜ ਪੱਧਰ ਦੇ ਆਗੂ ਐਡਵੋਕੇਟ ਲਲਿਤ ਮੋਹਨ ਗੁਪਤਾ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਨਿਰੰਤਰ ਜਿੱਥੇ ਕੋਰੋਨਾ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ, ਲੋੜਵੰਦ ਲੋਕਾਂ ਦੀ ਸੇਵਾ, ਸਾਵਧਾਨੀਆਂ ਵਾਸਤੇ ਮਾਸਕ ਵੰਡਣ, ਸਾਰੇ ਦੇ ਸਾਰੇ ਪ੍ਰੀਵਾਰਿਕ ਮੈਂਬਰਾਂ ਨੂੰ ਕੋਰੋਨਾ ਹੋਣ ਦੇ ਘਰ ਬੈੱਠੇ ਮੁਫ਼ਤ ਭੋਜਨ ਦੇਣ ਵਰਗੀਆਂ ਅਹਿਮ ਗਤੀਵਿਧੀਆਂ ਕੀਤੀਆਂ ਗਈਆਂ ਹਨ | ਉੱਥੇ ਕੋਰੋਨਾ ਯੋਧਿਆਂ ਦਾ ਸਿਹਤ ਸੰਸਥਾਵਾਂ 'ਚ ਸਨਮਾਨ ਤੇ ਫ਼ਲੈੱਕਸ ਬੋਰਡ ਲਗਾ ਕੇ ਹੌਂਸਲਾ ਅਫ਼ਜਾਈ ਕੀਤੀ ਗਈ ਹੈ |
ਹੁਣ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ, ਸਕੱਤਰ ਬਲਜੀਤ ਸਿੰਘ ਬਿੰਦਰਾ, ਆਲ ਪ੍ਰੋਜੈੱਕਟ ਚੇਅਰਮੈੱਨ ਪ੍ਰਵੇਸ਼ ਰੀਹਾਨ, ਕੈਸ਼ੀਅਰ ਦਿਨੇਸ਼ ਮੁਖੀਜਾ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਫ਼ਲੈੱਕਸ ਬੋਰਡ ਲਗਾਏ ਗਏ ਹਨ | ਇਨ੍ਹਾਂ ਬੋਰਡਾਂ ਰਾਹੀਂ ਸੰਦੇਸ਼ ਗਿਆ ਹੈ ਕਿ ਜੇਕਰ ਅਸੀਂ ਕੋਰੋਨਾ ਤੋਂ ਬਚਾਅ ਵਾਸਤੇ ਨਿਯਮਾਂ ਦੀ ਪਾਲਣਾ ਬੰਦ ਕਰ ਦਿੱਤੀ ਤਾਂ ਅਸੀਂ ਦੁਬਾਰਾ ਤੋਂ ਕੋਰੋਨਾ ਦੇ ਮਰੀਜ਼ ਬਣ ਸਕਦੇ ਹਾਂ | ਇਸ ਲਈ ਸਿਹਤਮੰਦ ਪੰਜਾਬ ਦੀ ਸਿਰਜਣਾ ਵਾਸਤੇ ਸਾਨੂੰ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰੀਸ਼ਦ ਮੈਂਬਰ ਰਾਕੇਸ਼ ਮਿੱਤਲ, ਰਾਕੇਸ਼ ਕਟਾਰੀਆ, ਨਵੀਨ ਰਾਬੜਾ, ਸ਼ਿੰਪੀ ਗੁਪਤਾ, ਮੰਜੂ ਕਟਾਰੀਆ, ਗੀਤਾ ਗੇਰਾ, ਮਿਸਿਜ਼ ਨਵੀਨ ਰਾਬੜਾ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਅਤੁਲ ਗੁਪਤਾ ਨੇ ਕਿਹਾ ਕੋਰੋਨਾ ਦੇ ਖਾਤਮੇ ਵਾਸਤੇ ਅਸੀਂ ਬਿਨ੍ਹਾਂ ਕੰਮ ਘਰੋਂ ਬਾਹਰ ਆਉਣਾ ਬੰਦ ਕਰੀਏ, ਮਾਸਕ ਪਹਿਨੀਏ, ਸਮਾਜਿਕ ਦੂਰੀ ਬਣਾ ਕੇ ਰੱਖੀਏ ਤਾਂ ਯਕੀਨੀ ਰੂਪ 'ਚ ਅਸੀਂ ਕੋਰੋਨਾ ਨੂੰ ਹਰਾ ਸਕਾਂਗੇ |