ਫਾਰਦੀਕੋਟ: ਕੋਵਿਡ ਪਾਬੰਦੀਆਂ/ਹਫਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ/ਕਾਰੋਬਾਰ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ ਤੈਅ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 1 ਜੂਨ 2021 - ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ਼ੀ ਵਿਮਲ ਸੇਤੀਆ ਵਲੋਂ ਵੱਖ ਵੱਖ ਦੁਕਾਨਾਂ/ਕਾਰੋਬਾਰ ਨੂੰ ਖੋਲਣ ਸਬੰਧੀ ਸਮਾਂ ਸਾਰਨੀ ਜਾਰੀ ਕੀਤੀ ਹੈ। ਜ਼ੋ 10 ਜੂਨ 2021 ਤੱਕ ਲਾਗੂ ਰਹੇਗੀ।
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡੀਕਲ ਦੁਕਾਨਾਂ/ਕੈਮਿਸਟਸ/ਡਰੱਗਿਸਟ, ਹਸਪਤਾਲ, ਨਰਸਿੰਗ ਹੋਮ, ਮੈਡੀਕਲ ਲੈਬਾਰਟਰੀਆ, ਐਂਬੂਲੈਂਸ, ਮੈਡੀਕਲ , ਡੈਂਟਲ ,ਵੈਟਰਨਰੀ ਕਲੀਨਿਕ, ਪ੍ਰਾਈਵੇਟ ਹਸਪਤਾਲ ਸਾਰੇ ਦਿਨ 24 ਘੰਟੇ ਖੁੱਲ ਰਹਿਣਗੇ। ਡੀਜਲ/ਪੈਟਰਲ ਪੰਪਾਂ ਅਤੇ ਐਲ ਪੀ ਜੀ ਡੀਲਰਾਂ/ਘਰਾਂ ਤਕ ਦੁੱਧ ਸਪਲਾਈ ਕਰਨ ਨੂੰ ਵੀ ਸਾਰੇ ਦਿਨ ਸਵੇਰੇ 6:00 ਵਜੇ ਤੋਂ ਸ਼ਾਮ 8:00 ਵਜੇ ਤੱਕ ਕੰਮ ਕਰਨ ਦੀ ਛੋਟ ਹੈ। ਕਰਿਆਨਾ ਦੀਆਂ ਦੁਕਾਨਾਂ, ਦੁੱਧ ਅਤੇ ਡੇਅਰੀ ਪ੍ਰੋਡਕਟ ,ਫਲ-ਫਰੂਟ, ਸਬਜੀਆਂ, ਪਾਣੀ ਸਪਲਾਈ, ਹਰਾ ਚਾਰਾ, ਤੂੜੀ, ਪਸ਼ੂ ਖੁਰਾਕ ਵਾਲੀਆਂ ਦੁਕਾਨਾ, ਮੱਛੀ ਖੁਰਾਕ ਸਪਲਾਈ ਅਤੇ ਆਂਡਿਆਂ ਵਾਲੀਆਂ ਦੁਕਾਨਾਂ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 6:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ ਸਕਣਗੀਆਂ।ਬੇਕਰੀ, ਮਠਿਆਈ ਅਤੇ ਕਨਫੈਕਸ਼ਨਰੀ ਸ਼ਾਪਸ ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ ਸਕਣਗੀਆਂ।
ਇਸ ਤਰਾਂ ਮੀਟ ਅਤੇ ਚਿਕਨ ਸੈਂਟਰ, ਹੋਮ ਡਿਲਿਵਰੀ ਲਈ ਰੈਸਟੋਰੈਂਟ, ਢਾਬੇ ਅਤੇ ਫਾਸਟਫੂਡ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਪਲਾਈ ਹੋ ਸਕੇਗੀ। ਆਟਾ ਚੱਕੀ, ਖੇਤੀਬਾੜੀ ਸੰਦ, ਜਵੈਲਰੀ, ਕਲਾਥ ਮਰਚੇਂਟਸ, ਮੈਰਿਜ ਪੈਲੇਸ, ਮਨਿਆਰੀ ਦੁਕਾਨ, ਜਨਰਲ ਮਰਚੈਂਟ, ਬੂਟ, ਰੇਡੀਮੇਡ, ਬਾਰਬਰ, ਮੋਚੀ ਸੋਪਸ, ਪਲੰਬਰ, ਕੰਪਿਊਟਰ ਅਤੇ ਹਾਰਡਵੇਅਰ, ਇਲੈਕਟ੍ਰੋਨਿਕ, ਕੂਲਰ, ਫੋਟੋ ਸਟੇਟ, ਬੁੱਕ ਸ਼ੈਲਰ, ਕੰਨਟਰਕਸ਼ਨ, ਬਿਲਡਿੰਗ ਮਟੀਰੀਅਲ, ਬਿਊਟੀ ਪਾਰਲਰ, ਬੁਟੀਕ, ਪੈਸਟੀਸਾਈਡਜ਼, ਨਦੀਨਨਾਸ਼ਕ, ਫਰਟੀਲਾਈਜਰ, ਮੋਬਾਇਲ ਰਿਪੇਅਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ।ਇਸ ਤੋਂ ਇਲਾਵਾ ਈ ਕਾਮਰਸ, ਪ੍ਰਿੰਟਿੰਗ ਪ੍ਰੈਸ, ਬੋਰਵੈਲ ਸ਼ਾਪਸ, ਫੋਟੋਗ੍ਰਾਫਰ, ਸੈਨੀਟੇਸ਼ਨ, ਟੀ.ਵੀ, ਫਰਿੱਜ, ਏ.ਸੀ., ਵਾਸਗਿ ਮਸ਼ੀਨ, ਬਰਤਨ, ਆਪਟੀਕਲਜ਼, ਗਿਫਟ ਖਿਡੌਣਾ, ਟੇਲਰਿੰਗ, ਪੇਂਟ, ਕਾਰ ਅਸੈਸਰੀ, ਆਟੋ ਮੋਬਾਇਲ ਸ਼ਾਪਸ ਆਦਿ ਦੁਕਾਨਾਂ ਨੂੰ ਕਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਬਣਾਉਣ ਦੀਆਂ ਸ਼ਰਤਾਂ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੋ ਦੁਕਾਨਾਂ ਉਪਰ ਦਰਜ ਨਹੀਂ ਹਨ ਨੂੰ ਸੋਮਵਾਰ ਤੋਂ ਸੁੱਕਰਵਾਰ ਸਵੇਰੇ 10 ਵਜੇ ਤੋਂ ਸਾਮ 5 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।
ਉਨ੍ਹਾਂ ਹਦਾਇਤ ਕੀਤੀ ਕਿ ਦੁਕਾਨਾਂ/ਕਾਰੋਬਾਰ ਖੋਲ੍ਹਣ ਸਮੇਂ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।