ਬਾਬਾ ਖੇਤਰਪਾਲ ਮੰਦਰ ਵਿਖੇ 160 ਲੋਕਾਂ ਨੇ ਮੁਫ਼ਤ ਵੈਕਸੀਨ ਲਗਵਾਈ
ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਦੇ ਖਾਤਮੇ ਤੱਕ ਨਿਰੰਤਰ ਜਾਰੀ ਰਹਿਣਗੇ ਲੋਕ ਭਲਾਈ ਕਾਰਜ: ਜੈੱਨ/ਤੇਰੀਆ
ਫਰੀਦਕੋਟ, 13 ਜੂਨ 2021 - ਸ਼੍ਰੀ ਬਾਬਾ ਖੇਤਰਪਾਲ ਮੰਦਰ, ਮੋਰੀ ਗੇਟ ਫ਼ਰੀਦਕੋਟ ਵਿਖੇ ਬਾਬਾ ਖੇਤਰਪਾਲ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਤੋਂ ਬਚਾਅ ਵਾਸਤੇ ਅੱਜ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਕੋਵੈਕਸੀਨ ਅਤੇ ਕੋਵਾਸ਼ੀਲਡ ਦੀ ਪਹਿਲੀ ਅਤੇ ਦੂਜੀ ਡੋਜ਼ ਮੁਫ਼ਤ ਲਗਾਉਣ ਵਾਸਤੇ ਕੈਂਪ ਲਗਾਇਆ ਗਿਆ | ਸਿਵਲ ਸਰਜਨ ਡਾ.ਸੰਜੈ ਕਪੂਰ ਦੀ ਯੋਗ ਸਰਪ੍ਰਸਤੀ ਅਤੇ ਇਲਾਕੇ ਦੇ ਮਸ਼ਹੂਰ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਲਗਾਏ, ਇਸ ਕੈਂਪ 'ਚ ਪਹੁੰਚੀ ਸੰਗਤ ਨੂੰ ਜੀ ਆਇਆਂ ਨੂੰ ਟਰੱਸਟ ਦੇ ਮੁੱਖ ਸੇਵਾਦਾਰ ਜਨਿੰਦਰ ਜੈੱਨ ਨੇ ਜੀ ਆਇਆਂ ਨੂੰ ਆਖਿਆ |
ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਟਰੱਸਟ ਵੱਲੋਂ ਨਿਰੰਤਰ ਲੋਕ ਭਲਾਈ ਕਾਰਜ ਕੀਤੇ ਗਏ ਹਨ | ਇਸ ਮੌਕੇ 160 ਲੋਕਾਂ ਦੇ ਡਾ.ਧਰੁਵ ਬਦਵਾਰ ਦੀ ਦੇਖ-ਰੇਖ ਹੇਠ ਮੁਫ਼ਤ ਵੈਕਸੀਨ ਲਗਾਈ ਗਈ | ਅੰਤ 'ਚ ਸੇਵਾਦਾਰ ਬਲਦੇਵ ਰਾਜ ਤੇਰੀਆ ਨੇ ਕੈਂਪ ਦੀ ਸਫ਼ਲਤਾ ਲਈ ਡਾਕਟਰੀ ਸਟਾਫ਼, ਟਰੱਸਟ ਦੇ ਆਹੁਦੇਦਾਰਾਂ, ਮੈਂਬਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ | ਕੈਂਪ ਦੀ ਸਫ਼ਲਤਾ ਲਈ ਵਰਿੰਦਰ ਕੋਛੜ, ਵਿਨੋਦ ਬਜਾਜ, ਸ਼ੰਟੀ ਮੌਂਗਾ, ਅਵਨੀਤ ਜੈੱਨ, ਵਿਕਾਸ ਕੁਮਾਰ ਵਿੱਕੀ ਮਿਊਾਸਪਲ ਕਮਿਸ਼ਨਰ, ਅਸ਼ੋਕ ਬਾਂਸਲ, ਦਰਸ਼ਨ ਲਾਲ ਚੁੱਘ, ਜਗਦੇਵ ਤੇਰੀਆ, ਇੰਡੀਅਨ ਮੈਡੀਕਲ ਐਸ਼ੋਸ਼ੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ.ਐੱਸ.ਐੱਸ.ਬਰਾੜ, ਡਾ.ਆਰ.ਕੇ.ਆਨੰਦ, ਪ੍ਰੇਮ ਬਾਂਸਲ ਨੇ ਅਹਿਮ ਭੂਮਿਕਾ ਅਦਾ ਕੀਤੀ |