← ਪਿਛੇ ਪਰਤੋ
ਲੁਧਿਆਣਾ, 22 ਜਨਵਰੀ, 2017 : ਬੇਲਣ ਬ੍ਰਿਗੇਡ ਨੇ ਚੋਣਾਂ ਦੌਰਾਨ ਨਸ਼ਾ ਵੰਡਣ ਦੀਆਂ ਸਾਜ਼ਿਸ਼ਾਂ ਨਾਕਾਮ ਬਣਾਉਣ ਲਈ ਸਟਿੰਗ ਓਪਰੇਸ਼ਨ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਸ ਮਕਸਦ ਲਈ ਉਚੇਚੇ ਕੈਮਰੇ ਖਰੀਦ ਕੇ ਬ੍ਰਿਗੇਡ ਦੇ ਜਾਂਬਾਜ਼ ਵਲੰਟੀਅਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਹਨਾਂ ਸਟਿੰਗ ਓਪ੍ਰੇਸ਼ਨਾਂ ਦੀ ਵੀਡੀਓ ਪਿੰਡ ਪਿੰਡ ਤੱਕ ਪਹੁੰਚਾਈ ਜਾਏਗੀ ਅਤੇ ਮੋਬਾਈਲ ਸਕਰੀਨ ਰਾਹੀਂ ਸਾਰੇ ਪਿੰਡਾਂ ਵਿੱਚ ਦਿਖਾਈ ਵੀ ਜਾਏਗੀ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਵਿਧਾਨ ਸਭ ਚੋਣਾਂ ਦੌਰਾਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੇ ਹਰ ਤਰ੍ਹਾਂ ਦੇ ਹਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਵੋਟਰਾਂ ਨੂੰ ਹਮੇਸ਼ਾਂ ਲਈ ਨਸ਼ੇੜੀ ਬਣਾ ਕੇ ਖੋਖਲਾ ਕਰਨ ਅਤੇ ਆਪਣੇ ਮਗਰ ਲਾਉਣ ਲਈ ਤਕਰੀਬਨ ਸਾਰੇ ਸਿਆਸੀ ਆਗੂ ਹੱਥ ਪੈਰ ਮਾਰ ਰਹੇ ਹਨ। ਬੇਲਣ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਸਪਸ਼ਟ ਕਿਹਾ ਹੈ ਕਿ ਤਕਰੀਬਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਸੀਟ ਜਿੱਤਣ ਲਈ ਨੌਜਵਾਨਾਂ ਨੂੰ ਨਸ਼ੇ ਵੰਡ ਕੇ ਉਹਨਾਂ ਦੀ ਜ਼ਿੰਦਗੀ ਦਾਅ ਉੱਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਸਰਕਾਰ ਦੀ ਢਿਲਮੁਲ ਨੀਤੀ ਕਾਰਨ ਨਸ਼ਿਆਂ ਦਾ ਵਪਾਰ ਲਗਾਤਾਰ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿਚ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਪੰਜਾਬ ਵਿੱਚੋਂ ਫੜਿਆ ਗਿਆ ਹੈ। ਚੋਣਾਂ ਵਿੱਚ ਇਸ ਵਾਰ ਵੀ ਵੋਟਰਾਂ ਨੂੰ ਸ਼ਰਾਬ ਨਾਲ ਰਜਾਉਣ ਦੀਆਂ ਸਾਜ਼ਿਸ਼ਾਂ ਤਿਆਰ ਹੋ ਚੁੱਕੀਆਂ ਹਨ। ਅਨੀਤਾ ਸ਼ਰਮਾ ਨੇ ਕਿਹਾ ਹੈ ਕਿ ਬੇਲਣ ਬ੍ਰਿਗੇਡ ਦੇ ਮੈਂਬਰਾਂ ਵਲੋਂ ਵਿਧਾਨ ਸਭ ਚੋਣਾਂ ਦੌਰਾਨ ਹਰ ਗਲੀ ਮੁਹੱਲੇ ਵਿੱਚ ਨਜ਼ਰ ਰੱਖੀ ਜਾਏਗੀ ਤਾਂਕਿ ਨਸ਼ਾ ਵੰਡ ਕੇ ਵੋਟਰਾਂ ਦੀ ਜ਼ਿੰਦਗੀ ਤਬਾਹ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ। ਅਜਿਹੇ ਉਮੀਦਵਵਾਰਾਂ ਦਾ ਸਿਆਪਾ ਵੀ ਕੀਤਾ ਜਾਏਗਾ ਜੋ ਨਸ਼ਾ ਵੰਡਦੇ ਫੜੇ ਜਾਣ ਗੇ । ਬੇਲਣ ਬ੍ਰਿਗੇਡ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜ਼ਿੰਦਗੀ ਦੇ ਦੁਸ਼ਮਣ ਨਸ਼ਾ ਵਪਾਰੀਆਂ ਨੂੰ ਮੂੰਹ ਨਾ ਲਾਉਣ। ਕਿਸੇ ਵੀ ਪਾਰਟੀ ਜਾਂ ਉਮੀਦਵਾਰ ਕੋਲੋਂ ਨਸ਼ਾ ਸਵੀਕਾਰ ਨਾ ਕਰਨ।
Total Responses : 267