ਮਾਨਸਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੈਬੀਨਾਰ
ਸੰਜੀਵ ਜਿੰਦਲ
ਮਾਨਸਾ, 6 ਜੂਨ 2021 : ਚੀਫ ਜੂਡੀਸ਼ੀਅਲ ਮੈਜਿਸਟਰੈਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ੍ਰੀਮਤੀ ਸਿਲਪਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਹਿਯੋਗ ਨਾਲ ਇੰਟਰਨੈਸਨਲ ਡੇ ਆਫ ਇੰਨੋਸੇਂਟ ਚਿਲਡਰਨ ਵਿਕਟਮਸ ਆਫ ਅਗਰੈਸਨ ਵਾਲੇ ਦਿਨ ਜ਼ਿਲ੍ਹੇ ਦੇ ਸਪੈਸ਼ਲ ਜੂਵੇਨਾਇਲ ਪੁਲਿਸ ਅਫ਼ਸਰ, ਸਾਰੇ ਥਾਣਿਆਂ ਦੇ ਐਸ.ਐਚ.ੳ., ਏ.ਐਸ.ਆਈ. ਨਾਲ ਜ਼ੂਮ ਐਪ ਰਾਹੀਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵਿੱਚ ਡਾਕਟਰ ਅਜੇ ਤਾਇਲ ਵੱਲੋਂ ਜੂਵੇਨਾਇਲ ਜਸਟਿਸ (ਕੇਅਰ ਐਂਡ ਪਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਦੱਸਿਆ ਗਿਆ। ਇਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਬਚਪਨ ਬਚਾਉ ਅੰਦੋਲਨ ਦੇ ਸਟੇਟ ਕੋਆਰਡੀਨੇਟਰ ਯਾਦਵਿੰਦਰ ਸਿੰਘ ਵੱਲੋਂ ਬਾਲ ਮਜ਼ਦੂਰੀ ਅਤੇ ਮਨਾਹੀ ਐਕਟ 1986 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣਾ ਅਪਰਾਧ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਪੁਲਿਸ ਵਿਭਾਗ ਦੇ ਨੁਮਾਇਦਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਿੱਥੇ ਵੀ ਬਾਲ ਮਜ਼ਦੂਰੀ ਪਾਈ ਜਾਦੀ ਹੈ ਉਥੇ ਪੁਲਿਸ ਵੱਲੋਂ ਐਫ.ਆਈ.ਆਰ ਦਰਜ ਕੀਤੀ ਜਾ ਸਕਦੀ ਹੈ।
ਡਾ. ਅਜੇ ਕੁਮਾਰ ਤਾਇਲ ਨੇ ਦੱਸਿਆ ਕਿ ਜੇਕਰ ਕਿਤੇ ਵੀ ਬਾਲ ਮਜ਼ਦੂਰੀ ਹੁੰਦੀ ਹੈ ਤਾਂ ਕੇਂਦਰ ਸਰਕਾਰ ਦੇ ਪੋਰਟਲ ਤੇ ਇਸ ਦੇ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਦੇ ਜ਼ਿਲ੍ਹਾ ਪੱਧਰ ਤੇ ਨੋਡਲ ਅਫ਼ਸਰ ਲੇਬਰ ਇੰਸਪੈਕਟਰ ਹੁੰਦੇ ਹਨ।