ਮੁਕਤਸਰ: ਕੋਰੋਨਾ ਕਾਰਨ ਇੱਕ ਦੀ ਮੌਤ, 13 ਨਵੇਂ ਪਾਜ਼ੀਟਿਵ ਕੇਸ
ਸ੍ਰੀ ਮੁਕਤਸਰ ਸਾਹਿਬ, 22 ਜੂਨ 2021 - ਜਿਲੇ’ਚ ਮੰਗਲਵਾਰ ਨੂੰ 13 ਨਵੇਂ ਪਾਜ਼ੀਟਿਵ ਕੇਸ ਆਏ ਹਨ, ਜਦਕਿ 1 ਮਰੀਜ਼ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ 12 ਮਰੀਜ਼ ਸਿਹਤਯਾਬ ਵੀ ਹੋਏ ਹਨ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਜਿਲੇ ’ਚ 13 ਨਵੇਂ ਪਾਜ਼ੀਟਿਵ ਕੇਸਾਂ ਤੇ ਇਕ ਮਰੀਜ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿ੍ਰਤਕ ਮਲੋਟ ਦਾ ਵਸਨੀਕ ਸੀ। ਹੁਣ ਜਿਲੇਵਿਚ 211 ਐਕਟਿਵ ਮਰੀਜ ਬਾਕੀ ਹਨ। ਮੰਗਲਵਾਰ ਨੂੰ 2337 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਦਕਿ 538 ਪੈਂਡਿੰਗ ਸੈਂਪਲਾਂ ਦਾ ਰਿਜਲਟ ਵੀ ਆਉਣਾ ਅਜੇ ਬਾਕੀ ਹੈ। ਅੱਜ ਹੋਈ ਮੌਤ ਤੋਂ ਬਾਅਦ ਹੁਣ ਜ਼ਿਲੇ ਅੰਦਰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 512 ਹੋ ਗਈ ਹੈ।