ਪ੍ਰਨੀਤ ਕੌਰ ਦੀ ਹਾਜਰੀ ਵਿਚ ਕਾਂਗਰਸ ਨੂੰ ਸਮਰੱਥਨ ਦਾ ਐਲਾਨ ਕਰਦੇ ਹੋਏ ਮੁਸਲਿਮ ਸਮਾਜ ਦੇ ਨੁਮਾਇੰਦੇ
ਪਟਿਆਲਾ, 21 ਜਨਵਰੀ, 2017 : ਮੁਹੰਮਦ ਸਫ਼ੀਕ ਪ੍ਰਧਾਨ ਮਸਜਿਦ ਬੈਂਕ ਕਲੋਨੀ ਅਤੇ ਉਮਰ ਹਿਆਤ ਸ੍ਰਪਰਸਤ ਵੱਲੋਂ ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਅਤੇ ਜੋਨ ਨੰ. 6 ਦੇ ਇੰਚਾਰਜ ਸੁਰਿੰਦਰਜੀਤ ਸਿੰਘ ਵਾਲੀਆ ਦੇ ਸਹਿਯੋਗ ਨਾਲ ਵਾਰਡ ਨੰ. 45 ਬੈਂਕ ਕਲੋਨੀ ਮਸਜਿਦ ਦੇ ਕੋਲ ਮੁਸਲਿਮ ਸਮਾਜ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੁਸਲਿਮ ਸਮਾਜ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪੂਰਾ ਸਮਰੱਥਨ ਦੇਣ ਦੇ ਐਲਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਵਿਧਾਇਕਾ ਪ੍ਰਨੀਤ ਕੌਰ ਨੇ ਮੁਸਲਿਮ ਸਮਾਜ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਮੌਕੇ ਤੇ ਹੀ ਐਲਾਨ ਕੀਤਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ਤੇ ਮੁਸਲਿਮ ਸਮਾਜ ਦੀ ਕਬਰਸਤਾਨ ਦੀ ਮੰਗ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਮੁਸਲਿਮ ਨੋਜਵਾਨਾਂ ਨੂੰ ਕਾਂਗਰਸ ਸਰਕਾਰ ਵਿਚ ਕੋਟੇ ਦੇ ਤਹਿਤ ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ ਤਾਂ ਜੋ ਉਹ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਣ। ਉਹਨਾਂ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਵਿਕਾਸ ਦੇ ਪੱਖੋਂ ਪਟਿਆਲਾ ਸ਼ਹਿਰ ਨੂੰ ਅਣਗੌਲਿਆਂ ਰੱਖਿਆ, ਜਿਸ ਕਾਰਨ ਸ਼ਹਿਰ ਵਿਚ ਸਮੱਸਿਆਵਾਂ ਦਾ ਅੰਬਾਰ ਲੱਗਿਆ ਹੋਇਆ ਹੈ ਅਤੇ ਆਮ ਲੋਕਾਂ ਨੂੰ ਆਪਣੀਆਂ ਰੋਜਮਰਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰ ਬਣਨ ਤੇ ਹਰ ਵਾਰਡ ਨੂੰ ਵਿਕਾਸ ਪੱਖੋਂ ਚਮਕਾਇਆ ਜਾਵੇਗਾ। ਇਸ ਮੌਕੇ ਅਲੀ ਜੀ, ਅਬਦੁਲ ਰਹੀਮ ਰਾਵਤ ਜਨਰਲ ਸਕੱਤਰ, ਮੁਹੰਮਦ ਇਕਬਾਲ ਖਜਾਨਜੀ, ਸ਼ੇਰ ਮੁਹੰਮਦ ਮੈਂਬਰ, ਖਾਲਿਦ ਰਸ਼ੀਦ ਮੈਂਬਰ, ਮੁਹੰਮਦ ਹਨੀਫ਼, ਮੁਹੰਮਦ ਸਲਮਾਨ, ਅਨਿਲ ਮਹਿਤਾ, ਡੀ.ਸੀ. ਸ਼ਰਮਾਂ, ਇੰਦਰਜੀਤ ਸਿੰਘ ਬੋਪਾਰਾਏ, ਮਹਿੰਦਰ ਸਿੰਘ, ਗੁਰਬਖ਼ਸ ਸਿੰਘ, ਪਵਨਜੀਤ ਸ਼ਰਮਾਂ, ਯਾਦੀ ਬਡੂੰਗਰ, ਅਤਰ ਚਹਿਲ ਅਤੇ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਜਸਵਿੰਦਰ ਜੁਲਕਾਂ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਕੇ ਤੇ ਹਾਜਰ ਸਨ।