ਰੂਪਨਗਰ: ਡੀ. ਸੀ. ਦਫ਼ਤਰ ਕਰਮਚਾਰੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ਹੜਤਾਲ ਨੌਂਵੇ ਦਿਨ ਵਿੱਚ ਦਾਖਲ
ਹਰੀਸ਼ ਕਾਲੜਾ
- ਕਰਮਚਾਰੀਆਂ ਵੱਲੋਂ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੂਰੇ ਸ਼ਹਿਰ ਵਿੱਚ ਕਾਲੇ ਝੰਡੇ ਲੈ ਕੇ ਕੀਤੀ ਗਈ ਵਿਸ਼ਾਲ ਮੋਟਰਸਾਈਕਲ ਰੈਲੀ
ਰੂਪਨਗਰ,01 ਜੂਨ 2021: ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਯੂਨਿਟ ਰੂਪਨਗਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਅੱਜ 01 ਜੂਨ ਨੂੰ ਜਿਲ੍ਹਾ ਪ੍ਰਧਾਨ ਸ੍ਰੀ ਕ੍ਰਿਸ਼ਨ ਸਿੰਘ ਅਤੇ ਜਿਲ੍ਹਾ ਸਕੱਤਰ ਸ੍ਰੀ ਮਲਕੀਤ ਸਿੰਘ ਦੀ ਅਗਵਾਈ ਵਿੱਚ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਰੂਪਨਗਰ ਸ਼ਹਿਰ ਦੇ ਬਜ਼ਾਰਾਂ ਅਤੇ ਜਿਲ੍ਹਾ ਹੈੱਡਕੁਆਟਰ ਤੇ ਮੋਟਰਸਾਈਕਲ/ਸਕੂਟਰ/ਕਾਰਾਂ ਆਦਿ ਲੈ ਕੇ ਸਰਕਾਰ ਖਿਲਾਫ਼ ਵੱਡੇ ਪੱਧਰ ਤੇ ਰੋਸ ਰੈਲੀ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਇਸ ਰੈਲੀ ਦੌਰਾਨ ਆਮ ਲੋਕਾਂ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ, ਵਾਅਦਾ ਖਿਲਾਫ਼ੀ ਪ੍ਰਤੀ ਜਾਣੂ ਕਰਵਾਇਆ ਗਿਆ। ਜਿਲ੍ਹਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਅਜਿਹੇ ਪ੍ਰਦਰਸ਼ਨ ਅੱਜ ਹਰੇਕ ਜਿਲ੍ਹੇ ਵਿੱਚ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਉਪਰੰਤ ਸੂਬਾ ਬਾਡੀ ਵੱਲੋਂ ਬਾਅਦ ਦੁਪਹਿਰ ਸਮੂਹ ਜਿਲ੍ਹਿਆਂ ਦੇ ਆਹੁੱਦੇਦਾਰਾਂ ਨਾਲ ਆਨਲਾਈਨ ਮੀਟਿੰਗ ਕਰਕੇ ਚੱਲ ਰਹੇ ਸੰਘਰਸ਼ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ਹੜਤਾਲ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਕੇਵਲ ਕੋਵਿਡ-19 ਨਾਲ ਸਬੰਧਤ ਕੰਮ ਹੀ ਕੀਤੇ ਜਾ ਰਹੇ ਹਨ।
ਜੇਕਰ ਸਰਕਾਰ ਵੱਲੋਂ ਅਜੇ ਵੀ ਮੁਲਾਜ਼ਮਾਂ ਪ੍ਰਤੀ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੂਬਾ ਬਾਡੀ ਦੇ ਫੈਸਲੇ ਅਨੁਸਾਰ ਮਿਤੀ: 05-06-2021 ਨੂੰ ਨਵੇਂ ਬਣੇ ਜਿਲ੍ਹੇ ਮਲੇਰਕੋਟਲੇ ਦੇ ਉਦਘਾਟਨ ਸਮੇਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੁਲਾਜ਼ਮਾਂ ਅੰਦਰ ਸਰਕਾਰ ਪ੍ਰਤੀ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਬੇਰੁਖੀ ਕਾਰਨ ਇਹ ਸੰਘਰਸ਼ ਦਿਨੋਂ ਦਿਨ ਹੋਰ ਤੇਜ ਹੋਣ ਦੀ ਸੰਭਾਵਨਾ ਹੈ। ਅਗਲੇ ਪ੍ਰੋਗਰਾਮ ਤਹਿਤ ਮਾਲ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੀਆਂ ਕੋਠੀਆਂ ਘੇਰੀਆਂ ਜਾਣਗੀਆਂ।
ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ, ਖਾਲੀ ਪਈਆਂ ਅਸਾਮੀਆਂ ਤੇ ਪਦਉਨਤੀਆਂ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਬਣਾਉਣ ਲਈ ਕੋਟਾ ਵਧਾ ਕੇ 25 ਪ੍ਰਤੀਸ਼ਤ ਕੀਤਾ ਜਾਵੇ, ਤਰੱਕੀ ਲਈ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ.ਏ ਦੀਆਂ ਬਕਾਇਆ ਕਿਸਤਾਂ ਤੁਰੰਤ ਰੀਲੀਜ ਕੀਤੀਆਂ ਜਾਣ, 200 ਰੁਪਏ ਮਹੀਨਾ ਲਗਾਇਆ ਵਿਕਾਸ ਟੈਕਸ ਤੁਰੰਤ ਵਾਪਸ ਲੈਣਾ ਆਦਿ ਮੁੱਖ ਤੌਰ ਤੇ ਸ਼ਾਮਲ ਹੈ।
ਇਸ ਰੈਲੀ ਦੌਰਾਨ ਸ੍ਰੀ ਅਮਨ ਕੁਮਾਰ ਸੁਪਰਡੈਂਟ, ਕਾਕਾ ਸਿੰਘ ਵਿਨੈ ਧਵਨ, ਬੁੱਧ ਸਿੰਘ, ਨਿਤਿਨ ਸ਼ਰਮਾ, ਜਸਪ੍ਰੀਤ ਸਿੰਘ, ਸਨੀ ਕੁਮਾਰ, ਅਰਮਨਦੀਪ ਸਿੰਘ, ਰਾਜਨ ਸ਼ਰਮਾ, ਦੀਪਕ ਸਿੰਘ, ਨਿਸ਼ਾਂਤ ਮੈਹਣ, ਮਹੇਸ਼ ਜੋਸ਼ੀ, ਜਸਵੀਰ ਸਿੰਘ, ਦਿਨੇਸ਼ ਜੈਨ, ਹਰਮੀਤ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ, ਰੁਪਿੰਦਰ ਕੌਰ, ਰਾਜੀ ਰਾਣੀ, ਕਮਲੇਸ਼ ਰਾਣੀ, ਹਰਦੀਪ ਕੁਮਾਰ, ਰਾਜਵਿੰਦਰ ਕੌਰ, ਹੇਮਲਤਾ, ਗੁਰਿੰਦਰ ਕੌਰ, ਪ੍ਰਭਜੋਤ ਕੌਰ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਜਸਵੀਰ ਕੁਮਾਰ, ਰਜੇਸ਼ ਕੁਮਾਰ, ਸੰਦੀਪ ਸਿੰਘ, ਮੋਹਿਤ ਸ਼ਰਮਾ, ਕਰਮਵੀਰ ਸਿੰਘ, ਮਨੋਜ ਕੁਮਾਰ, ਕਮਲਜੀਤ ਸਿੰਘ, ਗੁਰਿੰਦਰ ਸਿੰਘ ਅਤੇ ਬੇਅੰਤ ਸਿੰਘ ਹਾਜ਼ਰ ਰਹੇ।