ਲੁਧਿਆਣਾ, 12 ਮਾਰਚ 2017: ਆਮ ਆਦਮੀ ਪਾਰਟੀ ਲਧਿਆਣਾ ਜੋਨ ਦੇ ਅਬਜ਼ਰਵਰ ਦਰਸ਼ਨ ਸਿੰਘ ਸ਼ੰਕਰ ਨੇ ਦਾਅਵਾ ਕੀਤਾ ਕਿ ਲੁਧਿਅਆਣਾ ਜ਼ੋਨ ਦੀਆਂ ਨੌਂ ਸੀਟਾਂ ਦੀਆਂ ਕੁੱਲ ਵੋਟਾਂ ਵਿਚੋਂ ਆਮ ਆਦਮੀ ਪਾਰਟੀ ਅਤੇ ਲੋਕ ੲਨਸਾਫ ਪਾਰਟੀ ਗਠਜੋੜ ਨੂੰ ਸਭ ਤੋਂ ਵਧੇਰੇ ਵੋਟਾਂ ਮਿਲੀਆਂ ਹਨ। ਸ. ਸ਼ੰਕਰ ਨੇ ਦਸਿਆ ਕਿ ਚੋਣ ਨਤੀਜਿਆਂ ਦੇ ਪ੍ਰਾਪਤ ਅੰਕ੍ਰੜਿਆਂ ਅਨੁਸਾਰ ਆਪ-ਲਿਪ ਨੂੰ 404009 ਵੋਟਾਂ , ਕਾਂਗਰਸ ਨੂੰ 394061 ਅਤੇ ਅਕਾਲੀ ਦਲ-ਬੀ ਜੇ ਪੀ ਨੂੰ 298273 ਵੋਟਾਂ ਮਿਲੀਆਂ ਹਨ, ਬੇਸ਼ਕ ਪਾਰਟੀਨੂੰ 9 ਵਿਚੋਂ 4 ਸੀਟਾਂ ਤੇ ਹੀ ਜਿੱਤ ਹਾਸਿਲ ਹੋਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਜ਼ੋਨ ਵਿਚ ਪਾਰਟੀ ਨੂੰ ਬਾਕੀ ਪਾਰਟੀਆਂ ਨਾਲੋਂ ਵਧੇਰੇ ਲੋਕਾਂ ਦਾ ਸਮੱਰਥਨਮਿਲਿਆ ਹੈ। ਲੁਧਿਆਣਾ ਜ਼ੋਨ ਵਿਚ ਲੁਧਿਆਣਾ ਉਤਰੀ,ਲੁਧਿਆਣਾ ਦੱਖਣੀ, ਲੁਧਿਆਣਾ ਪੰਛਮੀ , ਲੁਧਿਆਣਾ ਪੂਰਬੀ, ਲੁਧਿਆਣਾ ਕੇਂਦਰੀ, ਆਤਮ ਨਗਰ, ਗਿੱਲ ਦਾਖਾ ਅਤੇ ਜਗਰਾਉਂ ਹਲਕੇ ਸ਼ਾਮਿਲ ਹਨ।
ਉਨਾਂ ਕਿਹਾ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਉਤਰੀ ਨਵੀਂ ਪਾਰਟੀ ਨੇ 22 ਸੀਟਾਂ ਤੇ ਜਿੱਤ ਹਾਸਿਲ ਕਰਕੇ ਆਪਣੀ ਸ਼ਾਨਦਾਰ ਸ਼ੂਰੂਆਤ ਕੀਤੀ ਹੈ ਅਤੇ ਵੱਡੀਆਂ ਸਥਾਪਿਤ ਪਾਰਟੀਆਂ ਨੂੰ ਪਛਾੜ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਹਾਸਿਲ ਕੀਤਾ ਹੈ।
ਗਠਜੋੜ ਦੇ ਜੁਝਾਰੂ ਵਲੰਟੀਅਰਾਂ ਦਾ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਦਿਨ ਰਾਤ ਇਕ ਕਰਨ ਲਈ ਧੰਨਵਾਦ ਕਰਦੇ ਉਨਾਂ ਕਿਹਾ ਸ. ਸ਼ੰਕਰ ਨੇ ਉਮੀਦ ਅਨੁਸਾਰਪਾਰਟੀ ਨੂੰ ਜਿੱਤ ਨਾਂ ਮਿਲਣ ਤੇ ਨਿਰਾਸ਼ ਹੋਣ ਦੀ ਜਜ਼ਰੂਰਤ ਨਹੀਂ ਹੈ ਸਗੋਂ ਭਵਿਖ ਵਿਚ ਸੁਪਨਿਆਂ ਦਾ ਭਰਿਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਹੋਰਮਜਬੂਤੀ ਨਾਲ ਸੰਘਰਸ਼ ਕਰਨ ਲਈ ਸੰਕਲਪ ਲੈਣ ਦੀ ਲੋੜ ਹੈ। ਸ. ਸ਼ੰਕਰ ਨੇ ਅੱਗੇ ਕਿਹਾ ਕਿ ਪਾਰਟੀ ਨੇ ਇਹ ਚੋਣ ਵੋਟਰਾਂ ਨੂੰ ਬਿਨਾਂ ਕਿਸੇ ਕਿਸਮ ਦਾ ਲਾਲਚ ਦਿੱਤੇਅਤੇ ਸ਼ਰਾਬ ਜਾਂ ਭੁਕੀ ਵੰਡਣ ਤੋਂ ਬਗੈਰ ਲੜ ਕੇ ਨਵਾਂ ਇਤਿਹਾਸ ਵੀ ਸਿਰਜਿਆ ਹੈ। ਉਨਾਂ ਕਿਹਾ ਕਿ ਅਸੀਂ ਪੂਰੀ ਨਿਮਰਤਾ ਨਾਲ ਲੋਕਾਂ ਦਾ ਸਮੱਰਥਨ ਲਈਧੰਨਵਾਦ ਕਰਦੇ ਹੋਏ ਨਵਾਂ ਪੰਜਾਬ ਸਿਰਜਣ ਦੇ ਨਿਸ਼ਾਨੇ ਵਲ ਅੱਗੇ ਵਧਣਾ ਹੈ। ਸ. ਸ਼ੰਕਰ ਨੇ ਪ੍ਰਵਾਸੀ ਪੰਜਾਬੀਆਂ ਦਾ ਪਾਰਟੀ ਉਮੀਦਵਾਰਾਂ ਦਾ ਹਰ ਤਰਾਂ ਦੇ ਸਮੱਥਨਲਈ ਵਿਸੇਸ਼ ਧੰਨਵਾਦ ਕਰਦੇ ਯਕੀਨ ਦਵਾਇਆ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਮਸਲੇ ਸਰਕਾਰ ਪਾਸੋਂ ਹੱਲ ਕਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।