ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਰੋਨਾ ਕੇਅਰ ਸੈਂਟਰ ਨੂੰ ਮੈਡੀਕਲ ਉਪਕਰਨ ਭੇਂਟ
- ਮਨੁੱਖਤਾ ਦੀ ਸੇਵਾ ਕਰਨਾ ਹੀ ਟਰੱਸਟ ਦੇ ਮੈਂਬਰਾਂ ਦੀ ਪ੍ਰਾਥਮਿਕਤਾ : ਕੰਵਲਜੀਤ ਸਿੰਘ ਰੂਬੀ
ਮੋਹਾਲੀ 9 ਜੂਨ 2021 - ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਚਲਦਿਆਂ ਕੋਰੋਨਾ ਦੇ ਸ਼ਿਕਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜ਼ਰੂਰੀ ਲੋੜੀਂਦਾ ਸਾਮਾਨ ਅਤੇ ਮੈਡੀਕਲ ਉਪਕਰਨ ਉਪਲੱਬਧ ਕਰਵਾਉਣ ਦੀ ਮੁਹਿੰਮ ਦੇ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ( ਰਜਿ.) ਵੱਲੋਂ ਡਾ ਐੱਸ ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਕਾਰਜ ਲਗਾਤਾਰ ਜਾਰੀ ਹਨ।
ਇਸੇ ਲੜੀ ਦੇ ਤਹਿਤ- ਡਾ ਐੱਸ ਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ + ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਹਦਾਇਤਾਂ ਉੱਤੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਗੁਲ੍ਹਾਟੀ ਅਤੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਸੈਕਟਰ 69 ਵਿਖੇ ਕਮਿਊਨਿਟੀ ਸੈਂਟਰ ਵਿਖੇ ਚੱਲ ਰਹੇ ਕੋਬਿੱਡ ਕੇਅਰ ਸੈਂਟਰ ਵਿਖੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਲਈ ਜ਼ਰੂਰੀ ਲੋੜੀਂਦਾ ਸਾਮਾਨ ਦਿੱਤਾ ਗਿਆ ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਰੂਬੀ ਨੇ ਦੱਸਿਆ ਕਿ ਇਸ ਸਾਮਾਨ ਦੇ ਵਿਚ 50 ਪੀ. ਪੀ. ਈ.- ਕਿਟਸ, 2500 -ਥ੍ਰੀ ਲੇਅਰ ਮਾਸਕ ,ਐਨ 95 ਮਾਸਕ, ਸੈਨੀਟਾਈਜ਼ਰ ਆਕਸੀਮੀਟਰ, ਟੈਂਪਰੇਚਰ ਥਰਮਾਮੀਟਰ ,ਫੇਸ ਸ਼ੀਲਡ ਅਤੇ 100 ਮੈਡੀਸਨ ਕਿਟਸ ਸ਼ਾਮਲ ਹਨ ।
ਕੰਵਲਜੀਤ ਸਿੰਘ ਰੂਬੀ - ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਕੋਨਿਆਂ ਵਿਚ ਅਤੇ ਦੇਸ਼ ਦੇ ਹੋਰਨਾਂ ਕੁਝ ਸੂਬਿਆਂ ਵਿਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ ਐੱਸਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਚਲਦਿਆਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਕੰਮ ਲਗਾਤਾਰ ਜਾਰੀ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਡਾ ਕੰਵਲਜੀਤ ਸਿੰਘ ਰੂਬੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦੀ ਹਮੇਸ਼ਾਂ ਪ੍ਰਾਥਮਿਕਤਾ ਰਹੀ ਹੈ ।ਇਸ ਮੌਕੇ ਤੇ ਮੌਜੂਦ ਟਰੱਸਟ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੋ ਤੇਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਉਂ ਹੀ ਸਾਨੂੰ ਇਸ ਕਵਿਡ ਕੇਅਰ ਸੈਂਟਰ ਦੇ ਬਾਰੇ ਵਿਚ ਜਾਣਕਾਰੀ ਜਾਣਕਾਰੀ ਮਿਲੀ ਅਤੇ ਅਸੀਂ ਇਸ ਦਾ ਦੌਰਾ ਕੀਤਾ ਅਤੇ ਇਸ ਸਬੰਧੀ ਜ਼ਰੂਰੀ ਜਾਣਕਾਰੀ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਦੇ ਧਿਆਨ ਵਿਚ ਲਿਆਂਦੀ ਅਤੇ ਸਾਨੂੰ ਇਸ ਜਗ੍ਹਾ ਦੇ ਉੱਪਰ ਜ਼ਰੂਰੀ ਸਾਮਾਨ ਦੀ ਲੋੜ ਮਹਿਸੂਸ ਹੋਈ ਅਤੇ ਇਸ ਸੈਂਟਰ ਦੇ ਲਈ ਜੇਕਰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਉਪਕਰਨ ਅਤੇ ਹੋਰ ਜ਼ਰੂਰੀ ਸਾਮਾਨ ਦੀ ਲੋੜ ਹੋਵੇਗੀ ਤਾਂ ਉਹ ਟਰੱਸਟ ਦੀ ਤਰਫੋਂ ਤੁਰੰਤ ਪੁੱਜਦਾ ਕਰਨਗੇ । ਇਸ ਮੌਕੇ ਤੇ ਸੈਂਟਰ ਦੇ ਪ੍ਰਬੰਧਕ ਸਵਰਨ ਸਿੰਘ, ਟਰੱਸਟ ਦੇ ਪ੍ਰੈੱਸ ਸਕੱਤਰ- ਪਰਦੀਪ ਸਿੰਘ ਹੈਪੀ, ਉੱਘੇ ਸਮਾਜ ਸੇਵੀ- ਪਰਦੀਪ ਸਿੰਘ ਭਾਰਜ, ਸਰਬਜੀਤ ਸਿੰਘ ਪਾਰਸ ਜਵੈਲਰ ਵੀ ਹਾਜ਼ਰ ਸਨ।