← ਪਿਛੇ ਪਰਤੋ
ਚੰਡੀਗੜ੍ਹ, 18 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵਜੋਤ ਸਿੰਘ ਨੂੰ ਪੁੱਛਿਆ ਹੈ ਕਿ ਕੀ ਤਿੰਨ ਸਾਲ ਦੇ ਵਕਫੇ ਮਗਰੋਂ ਪਵਿੱਤਰ ਸ਼ਹਿਰ ਅੰਦਰ ਦਾਖਲ ਹੁੰਦਿਆਂ ਉਹ ਇਸ ਨੂੰ ਪਹਿਚਾਣ ਗਿਆ ਸੀ ਜਾਂ ਨਹੀਂ? ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਰੋਡ ਸੋæਅ ਦੌਰਾਨ ਤੁਹਾਡੀ ਗੈਰਹਾਜ਼ਰੀ ਵਿਚ ਹੋਇਆ ਅੰਮ੍ਰਿਤਸਰ ਦਾ ਹੋਇਆ ਢੇਰ ਸਾਰਾ ਵਿਕਾਸ ਜਰੂਰ ਵੇਖਿਆ ਹੋਣਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਧੂ ਨੂੰ ਕਿਹਾ ਕਿ ਅੰਮ੍ਰਿਤਸਰ ਵਿਚ ਹੋਏ ਵਿਕਾਸ ਨੂੰ ਵੇਖਣ ਲਈ ਉਹ ਪੂਰੇ ਸ਼ਹਿਰ ਦਾ ਇੱਕ ਚੱਕਰ ਕੱਢਣ ਅਤੇ ਸ੍ਰੀ ਹਰਮਿੰਦਰ ਸਾਹਿਬ ਵੀ ਜਰੂਰ ਜਾਣ ਤਾਂ ਉਹਨਾਂ ਨੂੰ ਕਈ ਨਵੀਆਂ ਚੀਜ਼ਾਂ ਨਜ਼ਰ ਆਉਣਗੀਆਂ। ਇਸ ਵਿਚ ਸ੍ਰੀ ਦਰਬਾਰ ਸਾਹਿਬ ਦੁਆਲੇ ਵਿਰਾਸਤੀ ਲਾਂਘੇ ਦਾ ਕੀਤਾ ਸੁੰਦਰੀਕਰਨ ਅਤੇ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਿਲ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਭਾਜਪਾ ਨੂੰ ਛੱਡਣ ਦਾ ਮਨ ਬਣਾ ਲਿਆ ਸੀ ਤਾਂ ਅਕਸਰ ਇਹ ਰੌਲਾ ਪਾਉਂਦੇ ਸੀ ਕਿ ਅੰਮ੍ਰਿਤਸਰ ਦਾ ਬੁਰਾ ਹਾਲ ਹੈ। ਕਿਰਪਾ ਕਰਕੇ ਸ਼ਹਿਰ 'ਚ ਗੇੜਾ ਕੱਢ ਕੇ ਲੋਕਾਂ ਨੂੰ ਪੁੱਛੋ ਕਿ ਸ਼ਹਿਰ ਦੁਖੀ ਹੈ ਜਾਂ ਪਹਿਲਾਂ ਨਾਲੋਂ ਬਹੁਤ ਵਧੀਆ ਹੈ। ਸ਼ ਬਾਦਲ ਨੇ ਕਿਹਾ ਕਿ ਲੋਕ ਆਪਣੇ ਨੁੰਮਾਇਦਿਆਂ ਨੂੰ ਕੰਮ ਕਰਵਾਉਣ ਲਈ ਚੁਣਦੇ ਹਨ ਨਾ ਕਿ ਉਹਨਾਂ ਤੋਂ ਚੁਟਕਲੇ ਸੁਣਨ ਲਈ। ਸਿੱਧੂ ਦੇ ਤਾਂ ਹੁਣ ਚੁਟਕਲੇ ਵੀ ਹਸਾਉਣੋਂ ਹਟ ਗਏ ਹਨ। ਉਹਨਾਂ ਕਿਹਾ ਕਿ ਤੁਸੀਂ ਸੋਚਦੇ ਹੋ ਕਿ ਲੋਕਾਂ ਨੂੰ ਚੁਟਕਲੇ ਸੁਣਾ ਕੇ ਮੂਰਖ ਬਣਾ ਲਓਗੇ। ਪਰ ਤੁਹਾਨੂੰ ਗਲਤੀ ਲੱਗੀ ਹੈ। ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਅੰਮ੍ਰਿਤਸਰ ਲਈ ਕੀ ਕੀਤਾ ਹੈ ਅਤੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੋਣਾ। ਇਸ ਵਾਰ ਲੋਕਾਂ ਨੇ ਪੱਕੇ ਤੌਰ ਤੇ ਤੁਹਾਨੂੰ ਅੰਮ੍ਰਿਤਸਰ ਵਿਚੋਂ ਬਾਹਰ ਕੱਢ ਦੇਣਾ ਹੈ।
Total Responses : 267