← ਪਿਛੇ ਪਰਤੋ
ਚੰਡੀਗੜ੍ਹ, 9 ਫਰਵਰੀ, 2017 : ਪੰਜਾਬ ਦੇ 48 ਪੋਲਿੰਗ ਸਟੇਸ਼ਨਾਂ 'ਤੇ ਮੁੜ ਚੋਣਾਂ ਕਰਵਾਉਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਹੁੰਮਹੁੰਮਾ ਕੇ ਪੋਲਿੰਗ ਬੂਥਾਂ 'ਤੇ ਆਪੋ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਬਟਨ ਦੱਬਣ ਪਹੁੰਚ ਰਹੇ ਹਨ। ਇਹ ਚੋਣਾਂ ਪੰਜ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਤ 32 ਅਤੇ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਨਾਲ ਸੰਬੰਧਤ 16 ਪੋਲਿੰਗ ਸਟੇਸ਼ਨਾਂ 'ਚ ਕਰਵਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ 4 ਫਰਵਰੀ ਨੂੰ ਪਈਆਂ ਚੋਣਾਂ ਦੌਰਾਨ ਕੁਝ ਬੂਥਾਂ 'ਤੇ ਈ. ਵੀ. ਐਮ. ਮਸ਼ੀਨਾਂ 'ਚ ਖਰਾਬੀ ਕਾਰਨ ਵੋਟਿੰਗ ਪ੍ਰਭਾਵਿਤ ਹੋਈ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰਭਾਵਿਤ ਬੂਥਾਂ 'ਤੇ 9 ਫਰਵਰੀ ਮੁੜ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਵਾਰ ਸੰਬੰਧਿਤ ਪੋਲਿੰਗ ਕੇਂਦਰਾਂ 'ਤੇ ਈ. ਵੀ. ਐੱਮ. ਤੇ ਵੀ. ਵੀ. ਪੈਟ ਮਸ਼ੀਨਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਕ ਬੂਥ 'ਤੇ ਤਿੰਨ-ਤਿੰਨ ਮਸ਼ੀਨਾਂ ਵਾਧੂ ਰੱਖੀਆਂ ਗਈਆਂ ਹਨ ਤਾਂ ਜੋ ਖਰਾਬੀ ਆਉਣ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਹੁਣ ਤੱਕ ਹੋਈ ਵੋਟਿੰਗ - ਸ੍ਰੀ ਮੁਕਤਸਰ ਸਾਹਿਬ : 47 ਫੀਸਦੀ - ਮੋਗਾ : 37 ਫੀਸਦੀ - ਸੰਗਰੂਰ : 57 ਫੀਸਦੀ - ਮਾਨਸਾ : 50 ਫੀਸਦੀ - ਅੰਮ੍ਰਿਤਸਰ : 49 ਫੀਸਦੀ
Total Responses : 267