ਜੀ ਐਸ ਪੰਨੂ
ਪਟਿਆਲਾ, 7 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਕਾਲ ਨੂੰ ਮੁੱਖ ਰੱਖਕੇ ਸਰਹਿੰਦ ਰੋਡ, ਪਟਿਆਲਾ ਹੈਮਕੁੰਟ ਪੰਪ ਦੇ ਸਾਹਮਣੇ , ਫੁੁੁਹਾਰੇ ਚੋਂਕ, ਪੰਜਾਬੀ ਯੂਨੀਵਰਸਿਟੀ,ਅਰਬਨ ਅਸਟੇਟ, ਨਾਭਾ ਰੋਡ ਅਤੇ ਹੋਰ ਸ਼ਹਿਰ ਦੀਆਂ ਸੜਕਾਂ ਤੇ ਪੁੁੁਰੀ ਤਰ੍ਹਾਂ ਜਾਮ ਲਾਇਆ ਗਿਆ। ਐਂਬੂਲੈਂਸਾਂ, ਫਾਇਰ ਬ੍ਰਿਗੇਡ ਹੋਰ ਜ਼ਰੂਰੀ ਵਸਤਾਂ ਨੂੰ ਨਹੀਂ ਰੋਕਿਆ ਗਿਆ।ਇਸ ਵਾਰੀ ਸ਼ਹਿਰ ਦੇ ਲੋਕਾਂ ਨੇ ਵੀ ਆਪਣੇ ਆਪ ਹੀ ਵੱਧ ਚੜ੍ਹ ਕੇ ਹਿੱਸਾ ਲਿਆ।ਇਹ ਕਾਲ ਮੁੁੁਤਾਬਿਕ ਤਿਿੰਨ ਘੰਟਿਆਂ ਦਾ ਹੀ ਜਾਮ ਲਗਾਇਆ ਗਿਆ ਹੈੈ ਪੁਰੇ ਤਿੰਨ ਘੰਟਿਆਂ ਵਿੱਚ ਹੀ ਖੋਲ ਦਿੱਤਾ ਗਿਆ ਕਿਸੇ ਕਿਸਮ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ ਨਾ ਹੀ ਕਿਸੇ ਨੇ ਕਿਸੇ ਕਿਸਮ ਦਾ ਵਿਰੋਧ ਕੀਤਾ। ਬੱਸ ਅੱਡੇ ਤੋਂ ਵੀ ਕੋਈ ਬੱਸ ਨਹੀਂ ਚੱਲੀ ਬਲਕਿ ਪੰਜਾਬ ਦੇ ਮੁਲਾਜ਼ਮਾਂ ਨੇ ਜਾਮ ਨੂੰ ਵੀ ਸੰਬੋਧਨ ਕੀਤਾ ਤੇ ਸਾਥ ਸ਼ਾਂਤ ਰਹਿ ਕੇ ਦਿੱਤਾ ।ਇਸ ਜਾਮ ਲਈ ਔਰਤਾਂ ਹਰ ਜਾਤੀ, ਧਰਮ ਅਤੇ ਖਿਤੇ ਦੇ ਲੋਕਾਂ ਨੇ ਕਿਸਾਨਾਂ ਨਾਲ ਰਲਕੇ ਜਾਮ ਲਈ ਕੰਮ ਕੀਤਾ। ਇਥੋਂ ਤੱਕ ਕਿ ਤੀਸਰੇ ਸੈਕਸ ਨੇ ਵੀ ਜਾਮ ਵਿਚ ਹਿੱਸਾ ਪਾਇਆ।ਸਾਰਾ ਸਮਾਂ ਨਾਹਰੇ ਲਗਾਏ ਗਏ ।
ਸਰਹੰਦ ਰੋਡ ਤੇ ਗੁਰਦਿਆਲ ਸਿੰਘ ਵਿਰੱਕ ਦੀ ਅਗਵਾਈ ਹੇਠ ਮੁਕੰਮਲ ਤਿੰਨ ਘੰਟੇ ਜਾਮ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ, ਮੁਲਾਜਮਾਂ, ਵਪਾਰੀ, ਮਜਦੂਰ ਵਰਗ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਭਰਵਾਂ ਸਹਿਯੋਗ ਦਿੱਤਾ । ਗੁਰਦਿਆਲ ਸਿੰਘ ਨੇ ਕਿਹਾ ਕਿ ਅਸੀਂ ਮੋਰਚੇ ਦੀ ਤਰਫੋਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਜਨਤਾ ਦੇ ਮਿਲ ਰਹੇ ਸਮਰਥਨ ਨਾਲ ਮੋਦੀ ਸਰਕਾਰ ਨੇ ਜੋ ਸਾਡੇ ਤੇ ਕਾਲੇ ਕਾਨੂੰਨ ਥੋਪੇ ਹਨ ਵਾਪਸ ਕਰਨ ਲਈ ਸਰਕਾਰ ਨੂੰ ਮਜਬੂਰ ਕਰਕੇ ਦਮ ਲਵਾਂਗੇ ।
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਕਿਸੇ ਕਿਸਮ ਦਾ ਕੋਈ ਮੋਕਾ ਨਹੀਂ ਮਿਲਿਆ ਕਿ ਕੋਈ ਕਾਰਵਾਈ ਕਰਦੀ ਪਰ ਕਾਲ਼ੇ ਕਾਨੂੰਨਾਂ ਦਾ ਵਿਰੋਧ ਆਮ ਲੋਕਾਂ ਵਲੋਂ ਜ਼ਬਰਦਸਤ ਰਿਹਾ ਹੈ।