ਬਲਵਿੰਦਰ ਸਿੰਘ ਧਾਲੀਵਾਲ
- ਮੋਦੀ ਸਰਕਾਰ ਨੇ ਕਿਸਾਨੀ ਸੰਘਰਸ਼ ਮੋਰਚੇ ਨੂੰ ਖ਼ਤਮ ਕਰਨ ਦੀ ਗੰਦੀ ਰਾਜਨੀਤੀ ਕੀਤੀ - ਐਡਵੋਕੇਟ ਰਾਣਾ
ਸੁਲਤਾਨਪੁਰ ਲੋਧੀ 6 ਫ਼ਰਵਰੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਮੋਰਚੇ ਚੱਕ ਕੋਟਲੇ ਵੱਲੋਂ ਐਡਵੋਕੇਟ ਰਜਿੰਦਰ ਸਿੰਘ ਰਾਣਾ ਸਰਪੰਚ ਉਜਾਗਰ ਸਿੰਘ ਨਾਹਲ ਭੌਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਕਪੂਰਥਲਾ ਹਾਈਵੇ ਮੁੱਖ ਮਾਰਗ ਤੇ ਪਿੰਡ ਡਡਵਿੰਡੀ ਚੱਕ ਕੋਟਲਾ ਫਾਟਕ ਤੇ ਵੱਡੀ ਗਿਣਤੀ ਚ ਕਿਸਾਨਾਂ ਮਜ਼ਦੂਰਾਂ ਨਾਲ ਰੋਡ ਜਾਮ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਆਪਣੀ ਸੌੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ ਉਸ ਨਾਲ ਇਹ ਸੰਘਰਸ਼ ਹੋਰ ਮਜ਼ਬੂਤ ਹੋਇਆ ਹੈ ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਨੇ ਆਪਣੇ ਹੀ ਬੰਦਿਆਂ ਆਰ ਐਸ ਐਸ ਭਾਜਪਾ ਤੇ ਕੁਝ ਪਿੱਛਲੱਗੂ ਆਗੂਆਂ ਨਾਲ ਮਿਲ ਕੇ 26 ਜਨਵਰੀ ਨੂੰ ਅੰਦੋਲਨ ਨੂੰ ਬਦਨਾਮ ਕਰਨ ਲਈ ਜੋ ਕੁਝ ਕੀਤਾ ਜੱਗ ਜ਼ਾਹਿਰ ਹੈ।
ਸਰਪੰਚ ਉਜਾਗਰ ਸਿੰਘ ਨਾਹਲ ਨੇ ਕਿਹਾ ਕਿ ਇਹ ਸੰਘਰਸ਼ ਹੁਣ ਕਿਤੇ ਟਿਕਾਣੇ ਲੱਗ ਕੇ ਖ਼ਤਮ ਹੋਵੇਗਾ ਮੋਦੀ ਸਰਕਾਰ ਨੇ ਸਾਡੇ ਹੌਸਲੇ ਦੀ ਵੀ ਪ੍ਰੀਖਿਆ ਲਈ ਹੈ ਪ੍ਰੰਤੂ ਫਿਰ ਵੀ ਉਸ ਦੇ ਹੋਸ਼ ਨਹੀਂ ਟਿਕਾਣੇ ਲੱਗੇ ਤੇ ਹੁਣ ਇਹ ਮੋਰਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਹੋਰ ਉੱਭਰੇਗਾ ਨੌਜਵਾਨ ਸਰਵਣ ਸਿੰਘ ਭੌਰ ਜੀਤ ਸਿੰਘ ਚੱਕ ਕੋਟਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ , ਸੁਖਬੀਰ ਸਿੰਘ ਭੌਰ ਪੰਥਕ ਢਾਡੀ ਜੱਥਾ , ਕੰਵਲਨੈਨ ਸਿੰਘ ਕੇਨੀ ਪ੍ਰਧਾਨ ਬਾਬਾ ਬੰਦਾ ਬਹਾਦਰ ਸੁਸਾਇਟੀ ਆਦਿ ਨੇ ਵੀ ਆਪਣੇ ਸੰਬੋਧਨ ਚ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਜੇ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤਾਂ ਕਿਉਂ ਨਹੀਂ ਉਨ੍ਹਾਂ ਦੀ ਗੱਲ ਮੰਨ ਕੇ ਕਿਉਂ ਨਹੀਂ ਇਹ ਕਾਨੂੰਨ ਰੱਦ ਕੀਤੇ ਜਾਣ।
ਉਪਰੰਤ ਸਾਰੇ ਹੀ ਆਗੂਆਂ ਕਿਸਾਨਾਂ ਨੇ ਮੋਟਰਸਾਈਕਲਾਂ ਕਾਰਾਂ ਤੇ ਹੋਰ ਵਹੀਕਲਾਂ ਦੇ ਪੂਰਾ ਇਕ ਮਿੰਟ ਹਾਰਨ ਵਜ੍ਹਾ ਕੇ ਗੂੰਗੀ ਤੇ ਬੋਲੀ ਮੋਦੀ ਸਰਕਾਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਇਸ ਮੌਕੇ ਐਡਵੋਕੇਟ ਰਾਜਿੰਦਰ ਸਿੰਘ ਰਾਣਾ .ਉਜਾਗਰ ਸਿੰਘ ਭੌਰ ਤੋਂ ਇਲਾਵਾ ਸਰਵਣ ਸਿੰਘ ਭੌਰ ਕੁਲਵਿੰਦਰ ਕੌਰ ਸਰਪੰਚ ਚੱਕ ਕੋਟਲਾ. ਨਾਨਕ ਸਿੰਘ ਭੌਰ. ਸੋਹਣ ਸਿੰਘ ਲੰਬੜਦਾਰ ਚੱਕ ਕੋਟਲਾ. ਰਣਜੀਤ ਸਿੰਘ ਰਾਣਾ ਕੇ ਡੀ ਡਡਵਿੰਡੀ.ਹਰਿਮੰਦਰ ਸਿੰਘ ਸੋਨੂੰ .ਹਰਚਰਨ ਸਿੰਘ. ਕਰਨੈਲ ਸਿੰਘ .ਬਲਵੀਰ ਸਿੰਘ ਜੈਨਪੁਰ .ਗੁਰਮੀਤ ਕੌਰ ਨਸੀਰੇਵਾਲ. ਅਮਨਦੀਪ ਸਿੰਘ ਭਿੰਡਰ. ਗੁਰਮੇਜ ਸਿੰਘ ਫੋਰਮੈਨ. ਸਰਵਣ ਸਿੰਘ ਕਰਮਜੀਤ ਪੁਰ ਆਦਿ ਹਾਜ਼ਰ ਸਨ।