ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,5 ਫਰਵਰੀ 2021 ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸ਼ਾਤਮਈ ਅੰਦੋਲਨ’ਚ ਸ਼ਾਮਲ ਹੋਣ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋ ਰਾਈਆਂ ਤੋਂ ਕਿਸਾਨਾਂ ਦਾ ਜਥਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਨੰਬਰਦਾਰ ਅਤੇ ਨੌਜਵਾਨ ਸਰਪੰਚ ਸੰਤੋਖ ਸਿੰਘ ਬੱਗਾ ਦੀ ਅਗਵਾਈ ਹੇਠ “ਬੋਲੇ ਸੋ ਨਿਹਾਲ ਦੇ ਜੈਕਾਰਿਆਂ” ਦੀ ਗੂੰਜ ਨਾਲ ਰਵਾਨਾਂ ਹੋਇਆ।ਰਵਾਨਗੀ ਸਮੇਂ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਗਈ।ਇਸ ਸਮੇਂ ਸ੍ਰ.ਸਵਰਨ ਸਿੰਘ ਪੁੱਤਰ ਸ੍ਰ.ਦਿਆਲ ਸਿੰਘ(ਡੇਰਾ ਹਾਜੀ ਪੁਰੀਆਂ) ਵੱਲੋਂ ਦਿੱਲੀ ਸੰਘਰਸ਼ ਲਈ ਜਾਣ ਵਾਲੇ ਟਰੈਕਟਰ ਵਾਸਤੇ ਡੀਜਲ ਪਵਾਉਣ ਲਈ ਪੰਦਰਾਂ ਹਜਾਰ ਰੂਪੈ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ।
ਇਸ ਸਮੇਂ 100 ਸਾਲ ਤੋਂ ਉੱਪਰ ਉਮਰ ਦੇ ਬਜੁਰਗ ਕਿਸਾਨ ਦਿਆਲ ਸਿੰਘ ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕੇ ਇਹ ਸਭ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਹੀ ਅੰਦੋਲਨ ਚਲਾਇਆ ਜਾ ਰਿਹਾ ਹੈ ਇਸ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਤਨ,ਮਨ ਅਤੇ ਧੰਨ ਨਾਲ ਇਸ ਸੰਘਰਸ਼’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ।ਇਸ ਸਮੇਂ ਕਮੇਟੀ ਪ੍ਰਧਾਨ ਸਤਨਾਮ ਸਿੰਘ ਨੰਬਰਦਾਰ ਅਤੇ ਸਰਪੰਚ ਸੰਤੋਖ ਸਿੰਘ ਬੱਗਾ ਨੇ ਸਾਂਝੇ ਤੌਰ ਤੇ ਕਿਹਾ ਕਿ ਜਿੰਨਾਂ ਚਿਰ ਮੋਦੀ ਸਰਕਾਰ ਇਹ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਨਹੀ ਲੈ ਲੈਦੀ ਉਨਾਂ ਚਿਰ ਲਗਾਤਾਰ ਪਿੰਡ ਭਾਗੋ ਰਾਈਆਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਸੰਘਰਸ਼ ਲਈ ਰਵਾਨਾਂ ਹੁੰਦੇ ਰਹਿਣਗੇ।
ਉਨਾਂ ਕਿਹਾ ਕਿ ਦੇਸ਼ ਦੇ ਚੰਦ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਖਾਤਰ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਹੈ ਅਤੇ ਸਾਂਤਮਈ ਸੰਘਰਸ਼ ਨੂੰ ਤਾਰੋਪੀਡੋ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਹਨ ਪਰ ਉਹ ਇਸ ਵਿੱਚ ਕਾਮਯਾਬ ਨਹੀ ਹੋਵੇਗੀ, ਕਿਉਕ ਦੇਸ਼ ਦਾ ਕਿਸਾਨ ਹੁਣ ਜਾਗਰੂਕ ਹੋ ਚੁੱਕਾ ਹੈ।ਇਸ ਸਮੇਂ ਕੁਲਵੰਤ ਸਿੰਘ ਨੰਬਰਦਾਰ ਨੇ ਸ੍ਰ. ਦਿਆਲ ਸਿੰਘ(ਹਾਜੀ ਪੁਰੀਏ)ਦਾ ਦਿੱਲੀ ਸੰਘਰਸ਼ ਲਈ ਜਾਣ ਵਾਲੇ ਟਰੈਕਟਰ ਵਾਸਤੇ ਡੀਜਲ ਦੀ ਸੇਵਾ ਕਰਨ ਤੇ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਸਮੇਂ ਦਿੱਲੀ ਅੰਦੋਲਨ ਲਈ ਜਾਣ ਵਾਲੇ ਜਥੇ’ਚ ਸੰਤੋਖ ਸਿੰਘ ਸਰਪੰਚ,ਸਤਨਾਮ ਸਿੰਘ ਨੰਬਰਦਾਰ,ਜਸਵੀਰ ਸਿੰਘ ਨੀਟੂ,ਪ੍ਰਿੰਸ ਵੜੈਚ,ਸਰੂਪ ਸਿੰਘ ਸਿੰਧੀ,ਕਿਰਪਾਲ ਸਿੰਘ,ਸੁਖਦੇਵ ਸਿੰਘ ਬਿੱਲਾ,ਸੁਖਜਿੰਦਰ ਸਿੰਘ ਮੰਗਾ,ਤਲਵਿੰਦਰ ਸਿੰਘ ਸੋਨੂੰ,ਜਸਵਿੰਦਰ ਸਿੰਘ,ਜੀਤ ਸਿੰਘ,ਗੱਜਣ ਸਿੰਘ ਅਤੇ ਮੌਕੇ ਤੇ ਗੁਰਮੇਲ ਸਿੰਘ,ਤਰਸੇਮ ਸਿੰਘ ਥਿੰਦ,ਕੁਲਦੀਪ ਸਿੰਘ,ਗਗਨਦੀਪ ਸਿੰੰਧੀ,ਰਣਜੋਧ ਸਿੰਧੀ ਆਦਿ ਹਾਜਰ ਸਨ।