ਨਵਾਂਸ਼ਹਿਰ 3 ਫਰਵਰੀ 2021 - ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਫਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ 50 ਦੇ ਕਰੀਬ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ ਜਿਸਦੀ ਅਗਵਾਈ ਬੂਟਾ ਸਿੰਘ ਮਹਿਮੂਦ ਪੁਰ, ਸੁਰਿੰਦਰ ਸਿੰਘ ਭੋਲਾ ਮਹਿਰਮਪੁਰ ,ਰਾਜ ਕੁਮਾਰ ਮਾਹਲ,ਸੁਖਦੇਵ ਸਿੰਘ ਮੱਲਾ ਬੇਦੀਆਂ, ਬਲਿਹਾਰ ਸਿੰਘ ਘਟਾਰੋਂ,ਕ੍ਰਿਸ਼ਨ ਮਾਹੀ,ਜਸਪ੍ਰੀਤ ਸਿੰਘ ਗਰਚਾ, ਮਨੀਸ਼ ਗਰਚਾ, ਦਵਿੰਦਰ ਸਿੰਘ, ਨਵਜੋਤ ਸਿੰਘ ਮੱਲਾ ਬੇਦੀਆਂ, ਜੋਗਾ ਸਿੰਘ ਗੜ੍ਹਪਧਾਣਾ,ਸਰਵਣ ਸਿੰਘ ਚਾਹਲ ਖੁਰਦ, ਬਚਿੱਤਰ ਸਿੰਘ ਮਹਿਮੂਦ ਪੁਰ, ਡਾਕਟਰ ਪਰਮਜੀਤ ਸੋਢੀਆਂ, ਹਰਪਾਲ ਸਿੰਘ ਮੀਰਪੁਰ, ਅਮਨਦੀਪ ਸਿੰਘ ਅਤੇ ਅਰਵਿੰਦਰ ਸਿੰਘ ਥਾਂਦੀ ਨੇ ਕੀਤੀ।ਇਹ ਮਾਰਚ ਔੜ ਦੇ ਦੁਸਹਿਰਾ ਗਰਾਉਂਡ ਤੋਂ ਚੱਲਕੇ ਗੜੁੱਪੜ,ਗੜ੍ਹੀ ਅਜੀਤ ਸਿੰਘ, ਲੜੋਆ, ਪਰਾਗ ਪੁਰ,ਬੱਜੋਂ,ਮਹਿਮੂਦ ਪੁਰ, ਮੀਰਪੁਰ ਲੱਖਾ, ਮਾਈਦਿੱਤਾ,ਬੁਹਾਰਾ, ਸੋਢੀਆਂ, ਸਾਹਲੋਂ, ਚਾਹਲ ਖੁਰਦ,ਮੂਸਾਪੁਰ, ਭੰਗਲ ਕਲਾਂ,ਅਮਰਗੜ੍ਹ, ਘਟਾਰੋਂ, ਕਰਿਆਮ, ਲੋਦੀ ਪੁਰ, ਸਕੋਹ ਪੁਰ, ਹੰਸਰੋਂ, ਧਰਮਕੋਟ, ਮਹਿਰਮਪੁਰ, ਮੱਲਪੁਰ,ਗਰਚਾ, ਬਹਾਦਰ ਪੁਰ, ਗੜ੍ਹ ਪਧਾਣਾ, ਮਾਹਲ ਖੁਰਦ ਆਦਿ 50 ਪਿੰਡਾਂ ਵਿਚੋਂ ਲੰਘਿਆ।
ਆਗੂਆਂ ਨੇ ਕਿਹਾ ਕਿ ਇਹ ਮੋਟਰਸਾਈਕਲ ਮਾਰਚ ਕਿਸਾਨਾਂ ਦੀ ਲਾਮਬੰਦੀ ਨੂੰ ਹੋਰ ਵੀ ਤਕੜਾ ਕਰੇਗਾ।ਲੋਕਾਂ ਵਿਚ ਇਸ ਬੰਦ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਲੋਕ ਇਸ ਕਿਸਾਨੀ ਘੋਲ ਨੂੰ ਹਰ ਹਾਲਤ ਜਿੱਤਣਾ ਚਾਹੁੰਦੇ ਹਨ।ਮੋਦੀ ਸਰਕਾਰ ਨੂੰ ਇਸ ਘੋਲ ਅੱਗੇ ਝੁਕਣਾ ਹਹ ਪਵੇਗਾ।ਇਹਨਾਂ ਪਿੰਡਾਂ ਦੇ ਲੋਕ ਲੰਗੜੋਆ ਬਾਈਪਾਸ ਤੇ ਲਾਏ ਜਾ ਰਹੇ ਜਾਮ ਵਿਚ ਵਹੀਰਾਂ ਘੱਤ ਕੇ ਸ਼ਾਮਲ ਹੋਣਗੇ । ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਫੈਲਾਇਆ ਜਾ ਰਿਹਾ ਖੌਫ਼ ਕਿਸਾਨਾਂ ਦੇ ਉਤਸ਼ਾਹ ਨੂੰ ਠੰਡਾ ਨਹੀਂ ਕਰ ਸਕਦਾ।