ਦੀਪਕ ਜੈਨ
ਜਗਰਾਓਂ, 5 ਫਰਵਰੀ 2021 - ਦਿੱਲੀ ਵਿਖੇ ਚਲ ਰਹੇ ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਦੀ ਹਰ ਜਗ੍ਹਾ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਪਿਛਲੇ ਸਮੇ ਵਿਚ ਭਾਜਪਾ ਦੇ ਅਸਤੀਫੇ ਦੇ ਰਹੇ ਹਨ। ਜਗਰਾਓ ਵਿਚ ਵੀ ਪਿਛਲੇ ਸਮੇ ਵਿਚ ਵੇਖਿਆ ਗਿਆ ਸੀ ਕਿ ਭਾਜਪਾ ਤੋਂ ਕਈ ਅਹੁਦਾਦਾਰਾਂ ਅਤੇ ਵਰਕਰਾਂ ਨੇ ਆਪਣੇ ਆਪਣੇ ਅਸਤੀਫੇ ਦੇ ਦਿੱਤੇ ਸਨ ਅਤੇ ਅੱਜ ਵੀ ਭਾਜਪਾ ਨੂੰ ਵੱਡਾ ਝਟਕਾ ਜਗਰਾਓਂ ਵਿਚ ਲੱਗਿਆ ਹੈ ਕਿ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘਲ ਨੇ ਕਿਸਾਨਾਂ ਦੇ ਹੱਕ ਵਿਚ ਆਉਂਦਿਆਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ।
ਅੱਜ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਅਮਿਤ ਸਿੰਘਲ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹਨ। ਉਹਨਾਂ ਕਿਹਾ ਕਿ ਮੈਂ ਭਾਜਪਾ ਦੇ ਉੱਚ ਨੇਤਾਵਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਪ੍ਰਧਾਨਮੰਤਰੀ ਅਤੇ ਕੇਂਦਰ ਸਰਕਾਰ ਦੇ ਕੈਬਿਨੇਟ ਮੰਤਰੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣ ਕਿ ਬਾਰਡਰ 'ਤੇ ਬੈਠੇ ਕਿਸਾਨ ਆਪਣੇ ਅਸਤਿਤਵ ਨੂੰ ਬਚਾਉਣ ਲਈ ਧਰਨਾ ਦੇ ਰਹੇ ਹਨ ਅਤੇ ਮੈਂ ਉਹਨਾਂ ਦਾ ਸਮਰਥਨ ਕਰਦਾ ਹਾਂ ਅਤੇ ਦੇਸ਼ ਦੇ ਖਿਲਾਫ ਹੋ ਰਹੇ ਦੁਸ਼੍ਪ੍ਰਚਾਰ ਦਾ ਵਿਰੋਧ ਕਰਦਾ ਹਾਂ। ਅਮਿਤ ਵਲੋਂ ਆਪਣੇ ਅਸਤੀਫੇ ਦੀ ਕਾਪੀ ਵੀ ਮੀਡੀਆ ਨੂੰ ਵਿਖਾਈ ਗਈ।