ਸੁਖਮੰਦਰ ਹਿੰਮਤਪੁਰੀ
- ਘੋੜੇ ਬਣੇ ਟਰੈਕਟਰ ਸਾਡੇ ਤੋਪ ਬਣੀ ਟਰਾਲੀ,ਦਿੱਲੀ ਦੇ ਮੱਥੇ ਤੇ ਤਿਉੜੀ ਮੂੰਹ ਸਾਡੇ ਲਾਲੀ। ਵਾਲੇ ਬੋਰਡ ਫੜ ਬੱਚੇ ਨੇ ਕੀਤੀ ਜਾਮ ਦੀ ਹਮਾਇਤ
- ਕੌਮਾਂਤਰੀ ਹਸਤੀਆਂ ਉਪਰ ਦਿੱਲੀ ਪੁਲਿਸ ਵੱਲੋਂ ਪਰਚੇ ਦਰਜ ਕਰਨ ਤੇ ਮੋਦੀ ਹਕੂਮਤ ਦੀ ਨਿਖੇਧੀ
ਨਿਹਾਲ ਸਿੰਘ ਵਾਲਾ,6 ਫਰਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਹਿੰਮਤਪੁਰੇ ਦੇ ਪੁੱਲ ਸੜਕ ਜਾਮ ਕੀਤਾ ਗਿਆ। ਬਲਾਕ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਹਕੂਮਤ ਚੱਲ ਰਹੇ ਸੰਘਰਸ ਕਰਕੇ ਭਾਰੀ ਦਬਾਅ ਹੇਠ ਹੈ। ਭਾਜਪਾ ਆਗੂਆਂ ਅਤੇ ਆਪਣੀ ਰਾਜ ਮਸ਼ੀਨਰੀ ਦੇ ਹੌਸਲੇ ਵਧਾਉਣ ਲਈ ਦਿੱਲੀ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਨ ਵਾਲੀ ਪੌਪ ਸਟਾਰ ਰਿਹਾਨਾ ਅਤੇ ਵਾਤਾਵਰਨ ਕਾਰਕੁੰਨ ਗਰੇਟਾ ਉਪਰ ਪਰਚੇ ਦਰਜ ਕੀਤੇ ਨੇ। ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਦੀ ਆੜ ਹੇਠ ਮੋਦੀ ਹਕੂਮਤ ਵੱਲੋਂ ਕਿਸਾਨ ਲਹਿਰ 'ਤੇ ਬੋਲੇ ਚੌਤਰਫੇ ਹੱਲੇ ਨੂੰ ਦੇਸ਼ ਦੇ ਕਿਸਾਨਾਂ-ਮਜਦੂਰਾਂ ਨੇ ਪਛਾੜ ਕੇ ਅੰਦੋਲਨ ਵਿੱਚ ਨਵੀਂ ਜਾਨ ਪਾ ਦਿੱਤੀ ਹੈ।
ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸ਼ਾਂਤਮਈ ਮੋਰਚੇ ਵਿੱਚ ਲੋਕਾਂ ਦਾ ਬਿਜਲੀ,ਪਾਣੀ, ਇੰਟਰਨੈੱਟ ਸੇਵਾਵਾਂ ਅਤੇ ਰਸਤੇ ਬੰਦ ਕਰਨਾ ਸਰਕਾਰ ਦੀ ਕਿਸਾਨਾਂ ਤੇ ਕਿਰਤੀ ਲੋਕਾਂ ਨਾਲ਼ ਦੁਸ਼ਮਣੀ ਸਾਫ਼ ਨਜ਼ਰ ਆ ਰਹੀ ਹੈ। ਬਲਾਕ ਖਜ਼ਾਨਚੀ ਕੇਵਲ ਬੱਧਨੀ ਕਿਹਾ ਕਿ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ 'ਤੇ ਕਿੱਲ ਗੱਡਣ ਅਤੇ ਕੰਧਾਂ ਉਸਾਰ ਕੇ ਕਿਸਾਨਾਂ ਨਾਲ਼ ਬਦੇਸ਼ੀ ਹਕੂਮਤ ਤੋਂ ਭੈੜਾ ਵਿਹਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਕੁਚਲਣ ਲਈ ਕਦੇ ਅੱਤਵਾਦੀ ,ਨਕਸਲਵਾਦੀ, ਵਿਚੋਲੀਏ,ਪਾਕਿਸਤਾਨ ਜਾਂ ਚੀਨ ਦੇ ਚੱਕੇ ਹੋਏ , ਖ਼ਾਲਸਤਾਨੀ ਦੇ ਠੱਪੇ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਫੇਲ੍ਹ ਹੋਣ ਤੋਂ ਬਾਅਦ ਭਾਜਪਾ ਸਰਕਾਰ ਹੁਣ ਨੰਗੇ ਚਿੱਟੀ ਗੁੰਡਾਗਰਦੀ ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਹੋਰਾਂ ਸੰਘਰਸ਼ਾਂ ਦੀ ਤਰ੍ਹਾਂ ਇਸ ਸੰਘਰਸ਼ ਨੂੰ ਕੁਚਲਣ ਲਈ ਆਪਣੇ ਪ੍ਰਾਈਵੇਟ ਗੁੰਡਿਆਂ, ਪੁਲਸ ਅਤੇ ਆਰ ਐਸ ਐਸ ਵੱਲੋਂ ਹਮਲੇ ਕਰਵਾਉਣ ਲਈ ਕੋਝੇ ਹਥਕੰਡੇ ਵਰਤੇ ਜਾ ਰਹੇ ਹਨ। ਬਰਿੰਦਰ ਕੌਰ ਰਾਮਾਂ ਨੇ ਕਿਹਾ ਕਿ ਦਿੱਲੀ ਮੋਰਚਾ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਹੁਣ ਜਿੱਤ ਕੇ ਹੀ ਖਤਮ ਹੋਵੇਗਾ ਕਿਉਂਕਿ ਇਸ ਮੋਰਚੇ ਵਿੱਚ ਔਰਤਾਂ ਦੀ ਵੀ ਮੁੱਖ ਭੂਮਿਕਾ ਹੈ। ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਇਹ ਕਾਨੂੰਨ ਇਕੱਲੇ ਕਿਸਾਨਾਂ ਲਈ ਮਾਰੂ ਨਹੀਂ ਬਲਕਿ ਹਰੇਕ ਤਬਕੇ ਲਈ ਖਾਸ ਕਰਕੇ ਮਜ਼ਦੂਰਾਂ ਹੋਰ ਘਾਤਕ ਨੇ ।
ਇਸ ਲਈ ਮਜ਼ਦੂਰਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਬਚਨਾਂ ਚਾਹੀਦਾ ਹੈ ਕਿ ਕਿ ਕਿਉਂ ਸਾਰੀਆ ਸਿਆਸੀ ਪਾਰਟੀਆਂ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਇਕਮੱਤ ਨੇ ਇਸ ਲਈ ਸਾਨੂੰ ਇਹਨਾਂ ਨੂੰ ਘੋਲਾਂ ਨੂੰ ਅਪਣਾ ਸਮਝਦੇ ਹੋਏ ਇਹਨਾਂ ਸ਼ਾਮਲ ਹੋਣਾ ਚਾਹੀਦਾ ਹੈ। ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾਂ ਨੇ ਇਸ ਸੰਘਰਸ਼ ਵਿੱਚ ਨੌਜਵਾਨ ਮਹਿਮ ਭੂਮਿਕਾ ਨਿਭਾਅ ਰਹੇ ਨੇ।ਭਗਤ ਸਰਾਭਿਆਂ ਦੇ ਬੋਲ ਸੱਚ ਹੋ ਰਹੇ ਨੇ ਮੁਲਕ ਦੀ ਜਵਾਨੀ ਡਾਲਰਾਂ ਨੂੰ ਲੱਤ ਮਾਰਕੇ ਸੰਘਰਸ਼ ਦੀਆਂ ਮੂਹਰਲੀਆਂ ਸਫ਼ਾ ਵਿੱਚ ਕੁਦ ਰਹੀ ਹੈ।ਉਹ ਦਿਨ ਦੂਰ ਨਹੀਂ ਜਦੋਂ ਸਾਡਾ ਮੁਲਕ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਹੋਵੇਗਾ।
ਉਹਨਾਂ ਕਿਹਾ ਕਿ ਮੋਰਚੇ ਵਿੱਚ ਭਾਰਤ ਦੇ ਸਾਰੇ ਧਰਮਾਂ ਦੇ ਕਿਸਾਨ ਤੇ ਲੋਕ ਹੀ ਯੋਗਦਾਨ ਪਾ ਰਹੇ ਹਨ ਇਸ ਲਈ ਇਸ ਨੂੰ ਧਾਰਮਿਕ ਰੰਗਤ ਦੇਣ ਤੋਂ ਸੁਚੇਤ ਹੋਣ ਦੀ ਲੋੜ ਹੈ । ਅੱਜ ਦੇ ਸੜਕ ਜਾਮ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ,ਪ੍ਰਧਾਨ ਸੁਦਾਗਰ ਸਿੰਘ ਖਾਈ, ਜੰਗੀਰ ਸਿੰਘ, ਜਗਮੋਹਨ ਸੈਦੋਕੇ, ਇੰਦਰਮੋਹਨ ਪੱਤੋ, ਹਰਦੀਪ ਸਿੰਘ ਮੱਦਾ, ਬੂਟਾ ਸਿੰਘ ਲੋਪੋਂ, ਆਂਗਣਵਾੜੀ ਆਗੂ ਮਹਿੰਦਰ ਕੌਰ ਪੱਤੋਂ ਪੰਜਾਬ ਖੇਤ ਮਜ਼ਦੂਰ ਖੇਤ ਯੂਨੀਅਨ ਕਰਨੈਲ ਸਿੰਘ, ਨੌਜਵਾਨ ਭਾਰਤ ਸਭਾ ਦੇ ਗੁਰਮੁਖ ਸਿੰਘ ਹਿੰਮਤਪੁਰਾ,ਲੇਖਕ ਗੂਰਮੇਲ ਬੌਡੇ ਤੋਂ ਸੈਂਕੜਿਆਂ ਦੀ ਗਿਣਤੀ ਕਿਸਾਨ, ਮਜ਼ਦੂਰ,ਨੌਜਵਾਨ, ਔਰਤਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਹਾਜ਼ਰ ਸਨ।