ਯੂ ਐਨ ਹਿਊਮਨ ਰਾਈਟਸ ਨੇ ਵੀ ਦਿੱਤੀ ਸਲਾਹ : ਸੰਜਮ ਵਰਤੋ ਪਰ ਆਨ ਲਾਈਨ ਤੇ ਆਫ਼ ਲਾਈਨ ਪੀਸ ਫੁੱਲ
ਪ੍ਰੋਟੈਸਟ ਦੇ ਹੱਕ ਦੀ ਰਾਖੀ ਜ਼ਰੂਰੀ
ਨਿਊ ਯਾਰਕ , 5 ਫਰਵਰੀ, 2021: ਯੂ ਐਨ ਓ ਦੇ ਹਿਊਮਨ ਰਾਈਟਸ ਅਦਾਰੇ ਨੇ ਵੀ ਭਾਰਤ ਵਿਚ ਕਿਸਾਨ ਮੋਰਚੇ ਤੇ ਟਿੱਪਣੀ ਕਰਦੇ ਹੋਏ ਲੋਕਾਂ ਦੇ ਪੂਰ-ਅਮਨ ਰੋਸ ਜ਼ਾਹਰ ਕਰਨ ( ਆਨ ਲਾਈਨ ਤੇ ਆਫ਼ ਲਾਈਨ ) ਦੇ ਹੱਕ ਦੀ ਹਿਫ਼ਾਜ਼ਤ ਕਰਨੀ ਲਾਜ਼ਮੀ ਕਰਾਰ ਦਿੱਤੀ ਹੈ .
ਆਪਣੇ ਟਵੀਟ ਵਿਚ ਇਸ ਸੰਸਾਰ ਪੱਧਰੀ ਸੰਸਥਾ ਵੱਲੋਂ ਇਹ ਕਿਹਾ ਗਿਆ ਕਿ ਕਿਸਾਨ ਅੰਦੋਲਨ ਦੇ ਮਾਮਲੇ' ਚ ਦੋਹਾਂ ਧਿਰਾਂ ਨੂੰ ਬਹੁਤ ਸੰਜਮ ਵਰਤਣਾ ਚਾਹੀਦਾ ਹੈ . ਇਸ ਦੇ ਨਾਲ ਹੀ ਅਮਾਨ -ਸ਼ਾਂਤੀ ਨਾਲ ਇਕੱਠੇ ਹੋਣ ਅਤੇ ਆਨ ਲਾਈਨ ਤੇ ਆਫ਼ ਲਾਈਨ ਆਪਣੇ ਵਿਚਾਰ ਜ਼ਾਹਰ ਕਰਨ ਦੇ ਹੱਕ ਨੂੰ ਸੁਰੱਖਿਅਤ ਕਰਨਾ ਵੀ ਲਾਜ਼ਮੀ ਹੈ . ਇਹ ਵੀ ਜ਼ਰੂਰੀ ਹੈ ਦੋਹਾਂ ਧਿਰਾਂ ਦੇ ਮਾਨਵੀ ਅਧਿਕਾਰਾਂ ਅਨੁਸਾਰ ਕੋਈ ਨਿਰਪੱਖ ਹੱਲ ਕੱਢਣਾ ਵੀ ਜ਼ਰੂਰੀ ਹੈ .