- ਕਾਰਪੋਰੇਟ ਪੱਖੀ ਵਿਕਾਸ ਤੋ ਬਦਲ ਕੇ ਲੋਕ ਪੱਖੀ ਬਣਾਇਆ ਜਾਵੇ: ਬ੍ਰਹਮਪੁਰਾ
ਅੰਮ੍ਰਿਤਸਰ, 4 ਫਰਵਰੀ 2021 - ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਸਾਨ ਅੰਦੋਲਨ ਮੁੜ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਦਮੀ ਨਾ ਕਰਨ ਦੀ ਮੋਦੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਸ ਨੇ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਤੇ ਟੰਗ ਦਿੱਤੀਆਂ ਹਨ, ਜਿਸ ਦੀ ਮਿਸਾਲ ਦਿੱਲੀ ਦੀਆਂ ਸੜਕਾਂ ਨੁਕੀਲੇ ਕਿੱਲੇ ਗੱਡਣੇ,ਕੰਡਿਆਲੀ ਤਾਰਾਂ ਲਾਉਣਾ,ਪਾਣੀ ਬੰਦ ਕਰਨਾ ਅਤੇ ਇੰਟਰਨੈਲ ਸੇੇਵਾਵਾਂ ਬੰਦ ਕਰਨ ਸਬੰਧੀ ਹੈ । ਸ ਬ੍ਰਹਮਪੁਰਾ ਖੇਤੀ ਮੰਤਰੀ ਤੋਮਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜੇ ਕਿਸਾਨਾਂ ਨਾਲ ਕੋਈ ਵੀ ਗੈਰ-ਰਸਮੀ ਗੱਲਬਾਤ ਨਹੀ ਹੋ ਰਹੀ ।
2 ਮਹੀਨਿਆਂ ਤੋ ਕੱਕਰ ਝੱਲ ਰਹੇ ਕਿਸਾਨ, ਸਰਕਾਰ ਦਾ ਤਸ਼ਦਦ ਤਾਂ ਝੱਲ ਲੈਣਗੇ ਪਰ ਤਿੰਨੇ ਵਿਵਾਦਤ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਬਾਅਦ ਹੀ ਘਰ ਵਾਪਸੀ ਕਰਨਗੇ। ਸ ਬ੍ਰਹਮਪੁਰਾ ਦੋਸ਼ ਲਾਇਆ ਕਿ ਲੀਹਾਂ ਤੋ ਲੱਥੇ ਆਰਥਿਕ ਵਿਕਾਸ ਨੂੰ ਠੀਕ ਕਰਨ ਦਾ ਇਕੋ-ਇਕ ਤਰੀਕਾ ਹੈ ਕਿ ਕਾਰਪੋਰੇਟ ਪੱਖੀ ਵਿਕਾਸ ਤੋ ਬਦਲ ਕੇ ਲੋਕ ਪੱਖੀ ਬਣਾਇਆ ਜਾਵੇ। ਸਾਬਕਾ ਕੈਬਨਿਟ ਮੰਤਰੀ ਸ ਬ੍ਰਹਮਪੁਰਾ ਦੋਸ਼ ਲਾਇਆ ਕਿ ਕਾਰਪੋਰੇਟ ਵਿਕਾਸ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਕੇ ਕੇਦਰੀਕਰਨ ਖਿਲਾਫ ਲੜਾਈ ਬਣਦੀ ਹੈ ਤਾਂ ਜੋ ਫੈਡਰਲ ਢਾਂਚਾ ਬਣਾਇਆ ਜਾ ਸਕੇ ,ਜਿਸ ਕੇਦਰੀ ਸ਼ਕਤੀਆਂ ਦਾ ਵਿਕੇਦਰੀਕਰਨ ਹੋਣ ਨਾਲ ਹੀ ਸੂਬੇ ਆਤਮ ਨਿਰਭਰ ਹੋ ਸਕਦੇ ਹਨ ।
ਬ੍ਰਹਮਪੁਰਾ ਪੇਸ਼ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵਿੱਚ ਵੱਡੇ ਘਰਾਣਿਆਂ ਦੇ ਕਾਰੋਬਾਰ ਨੂੰ ਤਰਜੀਹ ਦਿੱਤੀ ਪਰ ਆਮ ਆਦਮੀ,ਗਰੀਬ ਵਰਗ ਲਈ ਕੋਵੀ ਵੀ ਰਾਹਤ ਨਹੀ ਦਿੱਤੀ । ਉਨਾ ਬੇਹੱਦ ਅਫਸੋਸ ਪ੍ਰਗਟਾਇਆ ਕਿ ਕੇਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਸਭ ਤੋ ਖੁਸ਼ਹਾਲ ਤੇ ਵਿਕਸਤ ਸੂਬਾ ਪੰਜਾਬ ਹੁਣ ਦਰਮਿਆਨੇ ਪੱਧਰ ਤੇ ਚਲੇ ਗਿਆ ਹੈ । ਉਨਾ ਮੁਤਾਬਕ ਹੁ੍ਟਣ ਵਿਕਸਤ ਸੂਬੇ ਗੋਆ,ਦਿੱਲੀ,ਹਰਿਆਣਾ,ਗੁਜਰਾਤ ਆਦਿ ਹਨ ਜਦ ਕਿ ਘੱਟ ਵਿਕਸਤ ਸੂਬੇ ਬਿਹਾਰ,ਉਤਰ-ਪ੍ਰਦੇਸ਼,ਉੜੀਸਾ ਆਦਿ ਹਨ । ਸ ਬ੍ਰਹਮਪੁਰਾ ਮੋਦੀ ਤੇ ਦੋਸ਼ ਲਾਇਆ ਕਿ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਚਾਲਾਂ ਖੇਡੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਹੀ ਸੂਬਿਆਂ ਨੂੰ ਮਜਬੂਤ ਕਰਨ ਦੀ ਥਾਂ ਕੇਦਰ ਸਰਕਾਰ ਸੂਬਿਆਂ ਦੇ ਅਧਿਕਾਰ ਘਟਾਉਣ ਦਾ ਯਤਨ ਕਰਦੀ ਰਹਿੰਦੀ ਹੈ ।
ਕੇਦਰ ਸਰਕਾਰ ਨੇ ਵਿੱਦਿਆ ਨੂੰ 1976 ਚ ਸੂਬਿਆਂ ਦੀ ਲਿਸਟ ਤੋ ਤਬਦੀਲ ਮਿਸ਼ਰਤ ਸੂਚੀ ਵਿੱਚ ਪਾ ਦਿੱਤਾ ਹੈ। ਉਨਾ ਦੱਸਿਆ ਕਿ ਕਿਸਾਨ ਅੰਦੋਲਨ ਦੀਆਂ ਮੰਗਾਂ ਦੇ ਨਾਲ-ਨਾਲ ਇਹ ਮੁੱਦਾ ਵੀ ਉਠਾਇਆ ਜਾ ਰਿਹਾ ਹੈ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਬਚਾਇਆ ਜਾਵੇ । ਸ ਬ੍ਰਹਮਪੁਰਾ ਨੇ ਵਿਸ਼ਵ ਭਰ ਤੋ ਮਿਲ ਰਹੇ ਕਿਸਾਨੀ ਘੋਲ ਦੀ ਹਿਮਾਇਤ ਲਈ ਬੇਹਤਰੀਨ ਦੱਸਿਆ ਅਤੇ ਕਿਹਾ ਕਿ ਇਹ ਘੋਲ ਨੂੰ ਇਤਹਿਾਸ ਦੇ ਸੁਨਿਹਿਰੀ ਅੱਖਰਾਂ ਤੇ ਲਿਖਿਆ ਜਾਵੇਗਾ। ਜਾਰੀ ਪ੍ਰੈਸ ਬਿਆਨ ਕਰਦਿਆਂ ਸ ਰਣਜੀਤ ਸਿੰਘ ਬ੍ਰਹਮਪੁਰਾ ਕਿਹਾ ਕਿ ਜਦ ਕਿਸਾਨ,ਮਜਦੂਰ ਜਦ ਆਪਣੀ ਅਵਾਜ ਬੁਲੰਦ ਕਰਦਾ ਹੈ ਤਾਂ ਹੁਕਮਰਾਨਾਂ ਦੀਆਂ ਕੁਰਸੀਆਂ ਤੱਕ ਹਿੱਲ ਜਾਂਦੀਆਂ ਹਨ ਜੋ ਕਿ ਕਿਸਾਨੀ ਘੋਲ ਚ ਹੋ ਰਿਹਾ ਹੈ ਤੇ ਹਰ ਹਾਲਤ ਚ ਜਿੱਤ ਦੇਸ਼ ਦੇ ਅੰਨਦਾਤੇ ਦੀ ਹੀ ਹੋਵੇਗੀ ।