ਪੀਐਮ ਮੋਦੀ ਨੇ ਕਾਨੂੰਨ ਤਾਂ ਵਾਪਸ ਲੈਣ ਦਾ ਕੀਤਾ ਐਲਾਨ ਪਰ ਜਿਸ ਅੰਦਾਜ਼ 'ਚ ਕਿਹਾ ਨਹੀਂ ਆਇਆ ਪਸੰਦ - ਹਰੀਸ਼ ਚੌਧਰੀ
ਸੰਜੀਵ ਸੂਦ
- ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਪੀਐਮ ਮੋਦੀ ਨੇ ਕਾਨੂੰਨ ਤਾਂ ਵਾਪਸ ਲੈਣ ਦਾ ਕੀਤਾ ਐਲਾਨ ਪਰ ਜਿਸ ਅੰਦਾਜ਼ ਚ ਕਿਹਾ ਨਹੀਂ ਆਇਆ ਪਸੰਦ
- ਕਿਹਾ ਕਾਂਗਰਸ ਇਕਜੁੱਟ ਹੋ ਕੇ ਲੜੇਗੀ ਚੋਣਾਂ ਮੈਰਿਟ ਦੇ ਆਧਾਰ ਤੇ ਦਿੱਤੀ ਜਾਵੇਗੀ ਟਿਕਟ
- ਕੈਪਟਨ ਅਮਰਿੰਦਰ ਸਿੰਘ ਬਾਜਪਾ ਦੇ ਨਾਲ ਪਹਿਲੇ ਤੋਂ ਚੱਲ ਰਿਹਾ ਹੈ ਗਠਜੋੜ
ਲੁਧਿਆਣਾ, 19 ਨਵੰਬਰ 2021 - ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅੱਜ ਲੁਧਿਆਣਾ ਪਹੁੰਚੇ। ਜਿਥੇ ਉਨ੍ਹਾਂ ਨੇ ਪਹਿਲਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਦੌਰਾਨ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲੈ ਲਿਆ ਹੈ। ਪਰ ਜਿਸ ਅੰਦਾਜ਼ ਵਿਚ ਉਹਨਾਂ ਨੇ ਗੱਲ ਕੀਤੀ ਉਹ ਕੋਈ ਬਹੁਤੀ ਚੰਗੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਕੀ ਕਿਸਾਨਾਂ ਦੀ ਮੁੱਖ ਮੰਗ ਹੈ ਜਿਸ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੇ ਵਿਚ ਨਾ ਤਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ ਜੋ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਅਤੇ ਨਾ ਹੀ ਉਨ੍ਹਾਂ ਲਈ ਕੋਈ ਰਾਹਤ ਦਾ ਐਲਾਨ ਕੀਤਾ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
ਹਰੀਸ਼ ਚੌਧਰੀ ਨੇ ਇਹ ਵੀ ਕਿਹਾ ਕਿ ਕਿਸਾਨ ਭਾਜਪਾ ਨੇ ਜੋ ਕੀਤਾ ਉਹ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਵਿਧਾਨ ਸਭਾ ਚੋਣਾਂ ਹੋ ਇਕੱਠੇ ਲੜਨਗੇ ਅਕਾਲੀ ਦਲ ਦੇ ਮੁੱਦੇ ਵੀ ਹਰੀਸ਼ ਚੌਧਰੀ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਤਾਂ ਕਿਸਾਨ ਕਿਵੇਂ ਭੁੱਲ ਸਕਦੇ ਨੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਦਿੱਲੀ ਮਾਡਲ ਦੇ ਦਾਅਵੇ ਕਰ ਰਹੇ ਨੇ ਉਹ ਸਾਰੇ ਦਾਅਵੇ ਸਭ ਦੇਖ ਚੁੱਕੇ ਨੇ। ਕੇਜਰੀਵਾਲ ਤੋਂ ਬਾਅਦ ਤਾਂ ਅਕਾਲੀ ਦਲ ਤੇ ਵੀ ਨਿਸ਼ਾਨੇ ਵਿੰਨ੍ਹੇ ਅਤੇ ਜਦੋਂ ਨੂੰ ਸਵਾਲ ਕੀਤਾ ਗਿਆ ਕਿ ਟਿਕਟਾਂ ਕੀ ਸਿਟਿੰਗ ਐਮ ਐਲ ਏ ਨੂੰ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ 117 ਦੀਆਂ ਸਾਰੀਆਂ ਸੀਟਾਂ ਹੀ ਮੈਰਿਟ ਦੇ ਹਿਸਾਬ ਨਾਲ ਦਿੱਤੀਆਂ ਜਾਣਗੀਆਂ।
ਮਨੀਸ਼ ਤਿਵਾੜੀ ਨਵਜੋਤ ਸਿੱਧੂ ਅਤੇ ਰਵਨੀਤ ਬਿੱਟੂ ਵੱਲੋਂ ਚੰਨੀ ਦੇ ਫ਼ੈਸਲਿਆਂ 'ਤੇ ਵਿਰੋਧ ਕਰਨ ਬਾਰੇ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਉਹ ਫ਼ੈਸਲਿਆਂ ਦਾ ਸਿਰਫ਼ ਵਿਰੋਧ ਨਹੀਂ ਕਰਦੇ ਸਗੋਂ ਸਵਾਗਤ ਵੀ ਕਰਦੇ ਨੇ, ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਉਨ੍ਹਾਂ ਨਰਿੰਦਰ ਮੋਦੀ ਤੇ ਜੰਮ ਕੇ ਨਿਸ਼ਾਨੇ ਸਾਧੇ।