ਖੇਤੀ ਬਿਲ ਰੱਦ ਹੋਣ ਦੀ ਖੁਸ਼ੀ ਚ ਭਾਜਪਾ ਜਗਰਾਓਂ ਨੇ ਵੰਡੇ ਲੱਡੂ
ਦੀਪਕ ਜੈਨ
- ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਵਚਨਬੱਧ : ਖੁੱਲਰ
ਜਗਰਾਓਂ, 19 ਨਵੰਬਰ 2021 - ਕੇਂਦਰ ਸਰਕਾਰ ਵਲੋਂ ਤਿੰਨੇ ਰੱਦ ਕੀਤੇ ਗਏ ਖੇਤੀ ਬਿਲਾਂ ਤੇ ਖੁਸ਼ੀ ਜਾਹਰ ਕਰਦਿਆਂ ਭਾਜਪਾ ਦੀ ਜਿਲਾ ਜਗਰਾਓਂ ਇਕਾਈ ਵਲੋਂ ਲੱਡੂ ਵੰਡੇ ਗਏ ਅਤੇ ਪਟਾਕੇ ਚਲਾਏ ਗਏ। ਇਸ ਮੌਕੇ ਝਾਂਸੀ ਰਾਣੀ ਚੌਂਕ ਵਿਚ ਇੱਕਠੇ ਹੋਕੇ ਭਾਜਪਾ ਨੇ ਜਿਲਾ ਪ੍ਰਧਾਨ ਗੌਰਵ ਖੁੱਲਰ ਅਤੇ ਮੰਡਲ ਪ੍ਰਧਾਨ ਹਨੀ ਗੋਇਲ ਦੀ ਅਗੁਆਈ ਵਿਚ ਇੱਕਠੇ ਹੋਕੇ ਸੂਬਾ ਵਾਸੀਆਂ ਨੂੰ ਗੁਰੂਪੁਰਬ ਦੀ ਵਧਾਈ ਦਿੱਤੀ ਅਤੇ ਬਿੱਲ ਰੱਦ ਹੋਣ ਦੀ ਖੁਸ਼ੀ ਵਿਚ ਜਸ਼ਨ ਮਨਾਇਆ।
ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਖੁਸ਼ਹਾਲੀ ਚਾਹੁੰਦੀ ਹੈ ਅਤੇ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਤੋਹਫ਼ਾ ਦਿੰਦਿਆਂ ਕਿਸਾਨੀ ਬਿਲ ਰੱਦ ਕਰਕੇ ਕਿਸਾਨਾਂ ਦੇ ਚੇਹਰਿਆਂ ਉਪਰ ਰੌਣਕ ਲਿਆਂਦੀ ਹੈ। ਮੰਡਲ ਪ੍ਰਧਾਨ ਹਨੀ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਦੀ ਖੁਸ਼ਹਾਲੀ ਲਈ ਹਮੇਸ਼ਾ ਹੀ ਕੰਮ ਕਰਦੀ ਰਹੀ ਹੈ ਅਤੇ ਜੇਕਰ ਕਿਸਾਨਾਂ ਨੂੰ ਇਹ ਤਿੰਨ ਬਿਲ ਪਸੰਦ ਨਹੀਂ ਆਏ ਤਾਂ ਮੋਦੀ ਸਰਕਾਰ ਨੇ ਇੰਨਾ ਨੂੰ ਰੱਦ ਕਰ ਦਿੱਤਾ। ਇਸ ਮੌਕੇ ਜਿਲਾ ਪ੍ਰਧਾਨ ਗੌਰਵ ਖੁੱਲਰ ਅਤੇ ਹਨੀ ਗੋਇਲ ਤੋਂ ਇਲਾਵਾ ਜੁਗਣਾ ਪਾਠਕ , ਸੁਸ਼ੀਲ ਜੈਨ , ਬੋਬੀ ਅੱਗਰਵਾਲ , ਅੰਕੁਸ਼ ਗੋਇਲ ਆਦਿ ਮੌਜੂਦ ਸਨ।