ਕਿਸਾਨ ਸੱਚੇ , ਮੋਦੀ ਝੂਠਾ , ਸੱਚ ਦੀ ਜਿੱਤ ਹੋਈ, ਮੋਦੀ ਚੋਣਾਵੀ ਮਾਹੌਲ ਦਾ ਫ਼ਾਇਦਾ ਲੈਣਾ ਚਾਹੁੰਦਾ - ਦੇਵ ਮਾਨ
ਜਗਤਾਰ ਸਿੰਘ
ਨਾਭਾ 21 ਨਵੰਬਰ2021 - ਪੰਜਾਬ ਤੇ ਦੇਸ਼ ਦਾ ਕਿਸਾਨ ਪਿਛਲੇ ਇੱਕ ਸਾਲ ਤੋ ਦਿੱਲੀ ਦੇ ਬਾਡਰਾਂ ਤੇ ਮੋਰਚਾ ਲਾਈ ਬੈਠਾ ਹੈ । ਮੋਦੀ ਸਰਕਾਰ ਤੋ ਲਗਾਤਾਰ ਮੰਗ ਕਰ ਰਿਹਾ ਹੈ , ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਫਸਲਾ ਤੇ ਐਮ ਐਸ ਪੀ ਨੂੰ ਕਾਨੂੰਨ ਬਣਾਇਆ ਜਾਵੇ । ਜਿਸ ਦਰਮਿਆਨ ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਤੇ ਪੂਰੇ ਦੇਸ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਮੋਦੀ ਨੂੰ ਬਾਰ ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ , ਪਰ ਮੋਦੀ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸੇ ਦੀ ਨਹੀ ਸੁਣੀ । ਹੁਣ ਗੁਰ ਪੁਰਬ ਵਾਲੇ ਦਿਨ ਨਰਿੰਦਰ ਮੋਦੀ ਨੇ ਅਚਾਨਕ ਕਾਨੂੰਨ ਰੱਦ ਕਰਨ ਦੀ ਗੱਲ ਕਹੀ ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਨਾਭਾ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ ਮੋਦੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ , ਤੇ ਕਿਸਾਨਾ ਨੂੰ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ । ਪਰ ਨਾਲ ਦੀ ਨਾਲ ਮੋਦੀ ਦੀ ਨੀਅਤ ਤੇ ਸ਼ੱਕ ਜਾਹਿਰ ਕੀਤਾ ਹੈ ।ਜਦੋ ਤੱਕ ਕਾਨੂੰਨੀ ਤੌਰ ਤੇ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਤੇ ਐਮ ਐਸ ਪੀ ਕਾਨੂੰਨ ਨਹੀ ਬਣਦੀ ਮੋਦੀ ਤੇ ਵਿਸ਼ਵਾਸ ਕਰਨਾ ਮੁਸਕਿਲ ਹੈ । ਦੇਵ ਮਾਨ ਕਿਹਾ ਪੰਜਾਬ ਵਿੱਚ ਜਿਸ ਤਰਾ ਅਕਾਲੀ ਦਲ ਬਾਦਲ ਤੇ ਕੈਪਟਨ ਅਮਰਿੰਦਰ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਸੌੜੀ ਸੋਚ ਸਾਹਮਣੇ ਆਈ ਹੈ , ਇਸ ਤੋ ਸਾਰਾ ਪੰਜਾਬ ਹੈਰਾਨ ਹੈ । ਕਿਸਾਨਾ ਦੇ ਫਰਜੀ ਹਮਦਰਦ ਬਣੇ ਬਾਦਲ ਕੈਪਟਨ ਨੇ ਪੰਜਾਬ ਵਿੱਚ ਕਿਸਾਨਾ ਦੇ ਹੱਕਾਂ ਦਾ ਲੰਮੇ ਸਮੇ ਤੋ ਬਹੁਤ ਘਾਣ ਕੀਤਾ ਹੈ । ਦੇਵ ਮਾਨ ਨੇ ਕਿਹਾ ਬੀ ਜੇ ਪੀ , ਅਕਾਲੀ ਦਲ ਤੇ ਕੈਪਟਨ ਜਲਦ ਚੁਨਾਵੀ ਸਮਝੌਤਾ ਕਰਨ ਜਾ ਰਹੇ ਹਨ ਤਾ ਜੋ ਪੰਜਾਬ ਨੂੰ ਦੁਬਾਰਾ ਲੁਟਿਆ ਜਾ ਸਕੇ ।
ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਕਿਸਾਨਾ ਦੇ ਜਜ਼ਬੇ ਤੇ ਸਿਦਕ ਨੂੰ ਆਮ ਆਦਮੀ ਪਾਰਟੀ ਸਲਾਮ ਕਰਦੀ ਹੈ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕਿਸਾਨਾ , ਵਪਾਰੀਆਂ ਤੇ ਗਰੀਬਾ ਨੂੰ ਵੱਡੇ ਪੱਧਰ ਤੇ ਮਦਦ ਕਰਕੇ ਖੁਸ਼ਹਾਲ ਕੀਤਾ ਜਾਵੇਗਾ । ਖੁਸੀ ਦੇ ਮੌਕੇ ਤੇ ਆਮ ਆਦਮੀ ਪਾਰਟੀ ਨਾਭਾ ਦੇ ਮੁੱਖ ਦਫਤਰ ਦੇ ਬਾਹਰ ਲੱਡੂ ਵੰਡੇ ਗਏ । ਇਸ ਮੌਕੇ ਗੁਰਪ੍ਰੀਤ ਗੋਪੀ , ਮਨਪ੍ਰੀਤ ਧਾਰੋਕੀ , ਦਵਿੰਦਰ ਥੂਹੀ , ਲਲਿਤ ਮਿੱਟੂ , ਭੁਪਿੰਦਰ ਸਿੰਘ ਕਕਰਾਲਾ , ਮਨਪ੍ਰੀਤ ਕਾਲੀਆ ਤੇ ਕਿਸਾਨ ਭਰਾ ਹਾਜ਼ਰ ਸਨ ।