ਕਿਸਾਨਾਂ ਦੇ ਮੱਦਦਗਾਰ ਰਾਮ ਸਿੰਘ ਰਾਣਾ ਦਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਫਾਊਂਡੇਸਨ ਵੱਲੋਂ ਗੋਲਡ ਮੈਡਲ ਨਾਲ ਸਨਮਾਨ
- ਰਾਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸਾਂ ਨੂੰ ਆਪਣੇ ਹਿਰਦੇ ਵਿੱਚ ਰੱਖ ਕੇ ਮਨੁੱਖਤਾ ਦੀ ਸੇਵਾ ਕੀਤੀ - ਗਿਲਚੀਆ
- ਰਾਣਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮਦਦ ਕਰਕੇ ਵਿਸਵ ਭਰ ਵਿੱਚ ਇੱਕ ਮਿਸਾਲ ਕਾਇਮ ਕੀਤੀ - ਬਾਵਾ
- ਕਿਸਾਨਾਂ ਦੀ ਜਿੱਤ ਹੋਈ, ਮੈਂ 2024 ਤੱਕ ਤਿਆਰੀ ਕੀਤੀ ਸੀ- ਰਾਮ ਸਿੰਘ ਰਾਣਾ
ਲੁਧਿਆਣਾ, 28 ਨਵੰਬਰ 2021 - ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਇੱਕ ਸਾਲ ਤੋਂ ਦਿੱਲੀ ਵਿੱਚ ਦਿਨ-ਰਾਤ ਡੱਟੇ ਰਹੇ ਕਿਸਾਨਾਂ ਦੀ ਦਿਲ ਖੋਲ ਕੇ ਮੱਦਦ ਕਰਨ ਵਾਲੇ ਰਾਮ ਸਿੰਘ ਰਾਣਾ ਗੋਲਡਨ ਹੱਟ ਨੂੰ ਅੱਜ ਸਥਾਨਕ ਸਰਕਟ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਫਾਊਂਡੇਸਨ ਦੇ ਪ੍ਰਧਾਨ ਕਿ੍ਰਸਨ ਕੁਮਾਰ ਬਾਵਾ ਦੀ ਅਗਵਾਈ ਹੇਠ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਕਿਸਾਨ ਸੇਵਾ ਸਨਮਾਨ ਪ੍ਰਦਾਨ ਕਰਕੇ ਉਨਾਂ ਨੂੰ ਸੋਨੇ ਦਾ ਤਗਮਾ, ਯਾਦਗਾਰੀ ਚਿੰਨ ਅਤੇ ਦੁਸਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਰਾਣਾ ਨੂੰ ਸਨਮਾਨ ਭੇਟ ਕਰਨ ਵਾਲਿਆਂ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆ, ਫਾਊਂਡੇਸਨ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਂੳ ਸਿੰਘ ਛੀਨਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਕਰਨਲ ਹਰਬੰਤ ਸਿੰਘ ਕਾਹਲੋਂ, ਮਹਿਲਾ ਕਾਂਗਰਸ ਆਗੂ ਸਤਵਿੰਦਰ ਬਿੱਟੀ, ਦਰਸਨ ਸਿੰਘ ਲੋਟੇ, ਰੇਸਮ ਸਿੰਘ ਸੱਗੂ, ਭਗਵਾਨ ਦਾਸ ਬਾਵਾ, ਐਸ.ਕੇ.ਗੁਪਤਾ, ਜਰਨੈਲ ਸਿੰਘ, ਗੁਰਮੀਤ ਕੌਰ ਅਤੇ ਗੁਰਪ੍ਰੀਤ ਕੌਰ ਸਿੱਧੂ ਅਤੇ ਬਾਦਲ ਸਿੰਘ ਸਿੱਧੂ ਆਦਿ ਹਾਜਰ ਸਨ।
ਇੰਡੀਅਨ ਓਵਰਸੀਜ ਕਾਂਗਰਸ, ਯੂ.ਐਸ.ਏ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆ ਨੇ ਕਿਹਾ ਕਿ ਰਾਮ ਸਿੰਘ ਰਾਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਅਤੇ ਵੰਡ ਕੇ ਛੱਕਣ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮਾਨਵਤਾ ਦੀ ਸੇਵਾ ਕੀਤੀ। ਉਹ ਉਨਾਂ ਨੂੰ ਸਲਾਮ ਕਰਦਾ ਹੈ। ਉਨਾਂ ਕਿਹਾ ਕਿ ਪੰਜਾਬ ਸਮੇਤ ਦੇਸ ਭਰ ਦੇ ਕਿਸਾਨਾਂ ਨੇ ਤਾਨਾਸਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੋਡੇ ਟੇਕ ਲਗਵਾ ਦਿੱਤੇ। ਹਨ।
ਫਾਊਂਡੇਸਨ ਦੇ ਪ੍ਰਧਾਨ ਕਿ੍ਰਸਨ ਕੁਮਾਰ ਬਾਵਾ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਂੳ ਸਿੰਘ ਛੀਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮਦਦ ਕਰਕੇ ਰਾਮ ਸਿੰਘ ਰਾਣਾ ਨੇ ਵਿਸਵ ਭਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਬਾਵਾ ਨੇ ਕਿਹਾ ਕਿ ਕਿਸਾਨੀ ਸੰਘਰਸ ਸਿਰਫ ਕਿਸਾਨਾਂ ਦਾ ਹੀ ਨਹੀਂ ਸੀ, ਸਗੋਂ ਕਿਸਾਨਾਂ ਨੇ ਦੇਸ ਦੀਆਂ ਸਰਹੱਦਾਂ ‘ਤੇ ਦਿਨ-ਰਾਤ ਧਰਨੇ ਦੇ ਕੇ ਮੀਂਹ, ਠੰਢ ਅਤੇ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਸੰਘਰਸ ਕੀਤਾ। ਨਹੀਂ ਤਾਂ ਅੱਜ ਮਹਿੰਗਾਈ ਅਸਮਾਨ ਨੂੰ ਛੂਹ ਚੁੱਕੀ ਹੁੰਦੀ। ਉਨਾਂ ਦੱਸਿਆ ਕਿ ਸੋਨੀਪਤ, ਸ੍ਰੀ ਖੰਡਾ ਨੇੜੇ ਬੈਰਾਗੀਆਂ ਦਾ ਡੇਰਾ ਹੈ, ਜਿੱਥੇ ਮਹੰਤ ਕਿਸੋਰ ਦਾਸ ਜੀ ਨੇ ਸੇਵਾ ਨਿਭਾਈ। ਇਹ ਉਹ ਇਤਿਹਾਸਿਕ ਸਥਾਨ ਹੈ।
3 ਸਤੰਬਰ 1708 ਨੂੰ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਉਪਰੰਤ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ 9 ਮਹੀਨੇ ਠਹਿਰ ਕੇ ਫੌਜ ਤਿਆਰ ਕੀਤੀ। ਜਿਸ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਸਨ। ਉਸ ਨੇ 700 ਸਾਲ ਦੇ ਮੁਗਲ ਸਾਮਰਾਜ ਨੂੰ ਸਿਰਫ 2 ਸਾਲਾਂ ਵਿੱਚ ਖਤਮ ਕਰਕੇ ਇਤਿਹਾਸ ਰਚ ਦਿੱਤਾ। ਉਨਾਂ ਕਿਹਾ ਕਿ ਅੱਜ ਭਾਰਤ ਦੇ ਕਿਸਾਨਾਂ ਨੇ ਏਕਤਾ ਨਾਲ ਜਿੱਤ ਪ੍ਰਾਪਤ ਕੀਤੀ ਜੋ ਕਿ ਇਤਿਹਾਸਕ ਜਿੱਤ ਹੈ। ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਬਣੇਗਾ। ਬਾਵਾ ਅਤੇ ਛੀਨਾ ਨੇ ਰਾਮ ਸਿੰਘ ਰਾਣਾ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਅਤੇ ਸੁੱਭ ਕਾਮਨਾਵਾਂ ਭੇਂਟ ਕੀਤੀਆਂ।
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਵੱਡੇ ਮੱਦਦਗਾਰ ਬਣ ਕੇ ਉੱਭਰੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਸੁਰੂ ਹੋਇਆ ਤਾਂ ਉਨਾਂ ਨੂੰ ਲੱਗਾ ਕਿ ਕੁਝ ਦਿਨਾਂ ਵਿੱਚ ਹੀ ਕਿਸਾਨ ਫਤਹਿ ਦਾ ਝੰਡਾ ਲਹਿਰਾਉਂਦਾ ਹੋਇਆ ਵਾਪਸ ਚਲੇ ਜਾਣਗੇ ਜਦੋਂ ਅੰਦੋਲਨ ਅੱਗੇ ਵਧਣ ਲੱਗਾ ਤਾਂ ਉਸ ਨੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਸਾਲ 2024 ਤੱਕ ਤਿਆਰੀਆਂ ਕਰ ਲਈਆਂ ਸਨ। ਰਾਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਦੌਰਾਨ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਸਾਹਮਣੇ ਆਈ ਹੈ। ਲੋਕਤੰਤਰ ਮਜਬੂਤ ਹੋਇਆ ਹੈ। ਉਹ ਸਮਝਦੇ ਹਨ ਕਿ ਕਿਸਾਨ ਭਰਾਵਾਂ ਦੀ ਜਿੰਨੀ ਸੇਵਾ ਕਰਨੀ ਚਾਹੀਦੀ ਸੀ, ਓਨੀ ਉਹ ਨਹੀਂ ਕਰ ਸਕੇ।
ਅੱਜ ਮਿਲੇ ਸੋਨ ਤਗਮੇ ਅਤੇ ਸਨਮਾਨ ਬਾਰੇ ਉਨਾਂ ਕਿਹਾ ਕਿ ਅਜਿਹੇ ਸਨਮਾਨ ਵਿਅਕਤੀ ਨੂੰ ਜਿੰਮੇਵਾਰੀ ਨੂੰ ਹੋਰ ਮਜਬੂਤੀ ਨਾਲ ਨਿਭਾਉਣ ਦਾ ਰਸਤਾ ਦਿਖਾਉਂਦੇ ਹਨ। ਇੱਥੇ ਦੱਸ ਦੇਈਏ ਕਿ ਲੁਧਿਆਣਾ ਦੇ ਸਰਕਟ ਹਾਊਸ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੱਕ ਕਿਸਾਨਾਂ ਦੇ ਮੱਦਦਗਾਰ ਰਾਮ ਸਿੰਘ ਰਾਣਾ ਦਾ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ। ਕਿਸਾਨਾਂ ਦੇ ਸੱਚੇ ਹਮਦਰਦ ਰਾਮ ਸਿੰਘ ਰਾਣਾ ਨੇ ਵਿਸੇਸ ਤੌਰ ‘ਤੇ ਰਕਬਾ ਭਵਨ ਵਿਖੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਬਾਵਾ ਅਤੇ ਸਾਥੀਆਂ ਵੱਲੋਂ ਕੀਤੇ ਸਲਾਘਾਯੋਗ ਕਾਰਜਾਂ ਦੀ ਸਲਾਘਾ ਕੀਤੀ ।