ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਹੀ ਵੱਡੀ ਗੱਲ
ਦੀਪਕ ਗਰਗ
ਕੋਟਕਪੂਰਾ, 19 ਨਵੰਬਰ 2021 - ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਅਭਿਨੇਤਾ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ''ਕਿਸਾਨ ਆਪਣੇ ਖੇਤਾਂ 'ਚ ਵਾਪਸ ਆਉਣਗੇ, ਦੇਸ਼ ਦੇ ਖੇਤ ਫਿਰ ਤੋਂ ਲਹਿਰਾਏ ਜਾਣਗੇ। ਧੰਨਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਇਸ ਇਤਿਹਾਸਕ ਫੈਸਲੇ ਨਾਲ ਪੂਰਬ ਦੇ ਕਿਸਾਨਾਂ ਦੀ ਰੌਸ਼ਨੀ ਹੋਰ ਵੀ ਇਤਿਹਾਸਕ ਹੋ ਗਈ ਹੈ। ਜੈ ਜਵਾਨ ਜੈ ਕਿਸਾਨ।''
ਜਿਕਰ ਯੋਗ ਹੈ ਕਿ ਹੁਣ ਤੱਕ ਸੋਨੂ ਸੂਦ ਪੰਜਾਬ ਦੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਟਵੀਟ ਤੋਂ ਬਾਅਦ ਹੁਣ ਚਰਚਾ ਇਹ ਹੈ ਕਿ ਬੀਜੇਪੀ ਨਾਲ ਮੁਲਾਕਾਤ ਬਾਕੀ ਹੈ।
ਕੀ ਸੋਨੂੰ ਸੂਦ ਦੀ ਭੈਣ ਮਾਲਵੀਕਾ ਬੀਜੇਪੀ ਦੀ ਟਿਕਟ ਤੇ ਮੋਗਾ ਤੋਂ ਚੋਣ ਲੜ ਸਕਦੀ ਹੈ ?