ਡਾ ਸਰਦਾਰਾ ਜੌਹਲ ਨੇ ਖੇਤੀ ਕਨੂੰਨ ਵਾਪਸ ਲਏ ਜਾਣ ਦਾ ਸਵਾਗਤ, ਕਿਹਾ ਖੇਤੀ ਸੁਧਾਰਾਂ ਲਈ ਕਿਸਾਨਾਂ ਨੂੰ ਭਰੋਸੇ 'ਚ ਲਓ , ਵੀਡੀਓ ਵੀ ਦੇਖੋ
ਸੰਜੀਵ ਸੂਦ
ਲੁਧਿਆਣਾ, 21 ਨਵੰਬਰ 2021 - ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਭਾਰਤ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਖੇਤੀ ਕਾਨੂੰਨ ਵਾਪਸ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਨ੍ਹਾਂ ਤਿੰਨ ਕਾਨੂੰਨਾਂ ਤੋਂ ਸਹਿਮਤੀ ਨਹੀਂ ਸੀ ਤਾਂ ਬਿੱਲ ਵਾਪਸ ਲੈਣਾ ਹੀ ਸਰਕਾਰ ਇਸ ਲਈ ਜ਼ਰੂਰੀ ਬਣ ਗਿਆ ਸੀ।
ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਐੱਮਐੱਸਪੀ ਦੀ ਲੋੜ ਤਾਂ ਹੀ ਹੈ ਜਦੋਂ ਸਰਕਾਰ ਫਸਲ ਖਰੀਦ ਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਾਅ ਲਈ ਕਿਸਾਨਾਂ ਦੀ ਰਾਇ ਲੈਣੀ ਬੇਹੱਦ ਜ਼ਰੂਰੀ ਹੈ ਅਤੇ ਅਜਿਹੀ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਜੋ ਖੇਤੀ ਵਿੱਚ ਸੁਧਾਰਾਂ ਲਈ ਕਿਸਾਨਾਂ ਨੂੰ ਕੌਨਫੀਡੈਂਸ ਚ ਲੈ ਕੇ ਹੀ ਇਸ ਸਬੰਧੀ ਕੋਈ ਫ਼ੈਸਲਾ ਕਰੇ।
ਉਨ੍ਹਾਂ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਵਿੱਚ ਕਾਫ਼ੀ ਕੁਝ ਸਕਰਾਤਮਕ ਵੀ ਸੀ, ਉਨ੍ਹਾਂ ਨੇ ਵੀ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਕਿਸਾਨਾਂ ਦੀਆਂ ਬਿਨਾਂ ਐੱਮਐੱਸਪੀ ਵਾਲੀ ਫ਼ਸਲਾਂ ਦਾ ਕੋਈ ਬਹੁਤਾ ਮੁੱਲ ਨਹੀਂ ਪੈਂਦਾ। ਗੱਲ ਸਬਜ਼ੀਆਂ ਦੀ ਕੀਤੀ ਜਾਵੇ ਤਾਂ ਉਹ ਵੀ ਬੇਹੱਦ ਸਸਤੀਆਂ ਕੀਮਤਾਂ ਤੇ ਵਿਕਦੀਆਂ ਹਨ ਅਤੇ ਕਈ ਵਾਰ ਤਾਂ ਕਿਸਾਨਾਂ ਨੂੰ 10 ਰੁਪਏ ਵੀ ਨਹੀਂ ਬਚਦੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਐਮਐਸਪੀ ਉਸ ਫਸਲ ਤੇ ਹੀ ਦੇਣੀ ਚਾਹੀਦੀ ਹੈ ਜੋ ਉਹ ਖ਼ਰੀਦਦੇ ਹਨ, ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਚਾਹੁੰਦੇ ਹਨ ਕਿ ਇਸ ਸਬੰਧੀ ਕਮੇਟੀ ਬਣਾਈ ਜਾਵੇ ਤਾਂ ਸਰਕਾਰ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/436642537934111