ਕਿਸਾਨ ਮੋਰਚਾ ਫਤਿਹ ਹੋਣਾ ਦੇਸ਼ ਵਿਦੇਸ਼ ਦੇ ਕਿਸਾਨਾਂ ਅਤੇ ਸੰਗਤਾਂ ਦੀ ਵੱਡੀ ਪ੍ਰਾਪਤੀ - ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ
- ਕਿਸਾਨ ਮੋਰਚਾ ਲਗਣ ਤੋਂ ਅਜ ਤਕ ਲੰਗਰ ਦੀ ਸੇਵਾ ਨਿਰੰਤਰ ਨਿਭਾਈ - ਡਾ ਪੀ ਐੱਸ ਕੰਗ
ਜਲੰਧਰ, 19 ਨਵੰਬਰ 2021 - ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਨੂੰ ਬਹੁਤ ਵਡੀ ਵਡਿਆਈ ਅਤੇ ਜਿੱਤ ਮਿਲੀ ਹੈ । ਇਸ ਜਿੱਤ ਨੂੰ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਨੇ ਦੇਸ਼ ਵਿਦੇਸ਼ ਦੇ ਸਾਰੇ ਕਿਸਾਨਾਂ ਅਤੇ ਅੰਦੋਲਨ ਵਿੱਚ ਸੇਵਾਵਾਂ ਨਿਭਾਅ ਰਹੀਆਂ ਸੰਗਤਾਂ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ। ਡਾ ਪੀ ਐੱਸ ਕੰਗ ਜਲਾਲਾਬਾਦ ਵਾਲਿਆਂ ਨੇ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਇਹ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਮੋਰਚਾ ਲਗਣ ਵਾਲ਼ੇ ਦਿਨ ਤੋਂ ਅਜ ਤਕ ਬਾਬਾ ਜੀ ਵੱਲੋਂ ਸਿੰਘੂ ਬਾਰਡਰ ਤੇ ਨਿਰੰਤਰ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦੀਆਂ ਨਜ਼ਰਾਂ ਹਮੇਸ਼ਾ ਸਿੰਘੂ ਬਾਰਡਰ ਤੇ ਰਹਿੰਦੀਆਂ ਸਨ। ਸਮੇਂ ਸਮੇਂ ਤੇ ਬਾਬਾ ਮਾਨ ਸਿੰਘ ਜੀ ਸਿੰਘੂ ਬਾਰਡਰ ਤੇ ਜਾ ਕੇ ਵੀ ਆਉਂਦੇ ਸਨ। ਕਈ ਵਾਰ ਕੁਝ ਲੋਕ ਬਾਬਾ ਜੀ ਨੂੰ ਪੁੱਛਿਆ ਕਰਦੇ ਸਨ ਕਿ ਕਿਸਾਨਾਂ ਦਾ ਮੋਰਚਾ ਲੰਬਾ ਹੋ ਗਿਆ ਹੈ ਲੰਗਰ ਕਦੋਂ ਤੱਕ ਚੱਲੇਗਾ। ਅਜੇਹੇ ਲੋਕਾਂ ਨੂੰ ਬਾਬਾ ਜੀ ਕਹਿੰਦੇ ਸਨ ਕਿ ਇਹ ਲੰਗਰ ਗੁਰੂ ਨਾਨਕ ਦੇਵ ਜੀ ਦੇ ਹਨ ਇਹ ਸਦਾ ਹੀ ਚੱਲਦੇ ਰਹਿਣਗੇ। ਜਿਥੇ ਇਸ ਫਤਿਹ ਦੀਆਂ ਵਧਾਈਆਂ ਕਿਸਾਨਾਂ ਨੂੰ ਹਨ ਉਥੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੂੰ ਵੀ ਮੁਬਾਰਕਾਂ ਮਿਲ ਰਹੀਆਂ ਹਨ। ਹੋਰ ਜਾਣਕਾਰੀ ਦਿੰਦਿਆਂ ਡਾ ਪੀ ਐੱਸ ਕੰਗ ਜਲਾਲਾਬਾਦ ਵਾਲਿਆਂ ਨੇ ਪ੍ਰੈੱਸ ਨੂੰ ਦਸਿਆ ਕਿ ਅਜ ਪੂਰਨਮਾਸ਼ੀ ਦੇ ਦਿਹਾੜੇ ਤੇ ਰੋਪੜ ਵਿਖੇ ਸੰਤ ਬਾਬਾ ਮਾਨ ਸਿੰਘ ਜੀ ਨੇ ਇਸ ਮਹਾਨ ਜਿੱਤ ਦੇ ਸ਼ੁਕਰਾਨੇ ਵਜੋਂ ਅਰਦਾਸ ਵੀ ਕੀਤੀ।