ਸਾਬਕਾ ਆਈ ਏ ਐਸ, ਆਈ ਪੀ ਸੀ ਤੇ ਆਰਮੀ ਤੇ ਪ੍ਰੋਵੀਨਸ਼ੀਅਲ ਸਰਵਿਸਿਜ਼ ਅਫਸਰਾਂ ਨੇ ਕਿਸਾਨ ਯੂਨੀਅਨਾਂ ਨੂੰ ਦਿੱਤੀ ਇਹ ਸਲਾਹ
ਚੰਡੀਗੜ੍ਹ, 22 ਨਵੰਬਰ, 2021: ਸਾਬਕਾ ਆਈ ਏ ਐਸ, ਆਈ ਪੀ ਐਸ, ਆਰਮੀ ਤੇ ਪ੍ਰੋਵੀਨਸ਼ੀਅਲ ਸਰਵਿਸਿਜ਼ ਅਫਸਰਾਂ ਜੋ ਕੀਰਤੀ ਕਿਸਾਨ ਫੋਰਮ ਰਾਹੀਂ ਕਿਸਾਨ ਅੰਦੋਲਨ ਨਾਲ ਜੁੜੇ ਸਨ, ਨੇ ਅੱਜ ਇਥੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਕਿਸਾਨ ਜਥੇਬੰਦੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦੀ ਵਧਾਈ ਦਿੱਤੀ।
ਇਹਨਾਂ ਸਾਬਕਾ ਅਫਸਰਾਂ ਨੇ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਚੱਲਣ ਤੱਕ ਸਿਆਸੀ ਸਰਗਰਮੀਆਂ ਵਿਚ ਸ਼ਾਮਲ ਨਾ ਹੋਣ ਦਾ ਪੰਜਾਬ ਆਧਾਰਿਤ ਕਿਸਾਨ ਜਥੇਬੰਦੀਆਂ ਦਾ ਫੈਸਲਾ ਸਿਆਣਪ ਭਰਿਆ ਸੀ ਪਰ ਹੁਣ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਣ ਕਰਨ ਤੋਂ ਬਾਅਦ ਲੋਕਾਂ ਦੀਆਂ ਕਿਸਾਨ ਅੰਦੋਲਨ ਤੋਂ ਆਸਾਂ ਕਈ ਗੁਣਾ ਵਧ ਗਈਆਂ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਲੋਕ ਹੁਣ ਸਥਾਪਿਤ ਸਿਆਸੀ ਪਾਰਟੀਆਂ ਦਾ ਬਦਲ ਚਾਹੁੰਦੇ ਹਨ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਰਾਜਨੀਤੀ ਵਿੱਚ ਕੁਦਣਾ ਅਤੇ ਚੋਣਾਂ ਲੜਨ ਬਾਰੇ ਫੈਸਲਾ ਲੈਣਾ ਚਾਹੀਦਾ ਹੈ।